ਨਵੀਂ ਤਰੀਕ ਪਾ ਕੇ ਕੇਂਦਰ ਸਰਕਾਰ ਨੇ ਭੇਜੀ ਕਿਸਾਨਾਂ ਨੂੰ ਪੁਰਾਣੀ ਚਿੱਠੀ? ਸਰਵਨ ਸਿੰਘ ਪੰਧੇਰ ਦਾ ਵੱਡਾ ਖੁਲਾਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਮੁੱਚੇ ਦੇਸ਼ ਨੂੰ ਸੰਬੋਧਨ ਕੀਤਾ ਸੀ। ਮੋਦੀ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਤੇ ਕਿਸਾਨ ਆਗੂਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਾਰ-ਵਾਰ ਸਾਨੂੰ ਕਾਊਂਟਰ ਕਰਨ ਲਈ ਖੇਤੀ ਕਾਨੂੰਨ ਬਾਰੇ ਉਲਟਾ ਪ੍ਰਚਾਰ ਕਰਦੇ ਹਨ ਪਰ ਉਹ ਕਾਮਯਾਬ ਨਹੀਂ ਹੋਏ।

ਪੰਜਾਬ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਆਗੂ ਜੋਗਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਦੇ ਸੱਦੇ ਲਈ ਪੁਰਾਣੀ ਚਿੱਠੀ ਵਿੱਚ ਨਵੀਂ ਤਰੀਕ ਪਾ ਕੇ ਕੱਢ ਰਹੀ ਹੈ।
ਸਿਰਫ਼ ਇਹ ਵਿਖਾਉਣ ਦਾ ਯਤਨ ਕਰ ਰਹੀ ਹੈ ਕਿ ਸਰਕਾਰ ਉਹਨਾਂ ਨੂੰ ਵਾਰ-ਵਾਰ ਸੱਦ ਰਹੀ ਹੈ ਪਰ ਕਿਸਾਨ ਜੱਥੇਬੰਦੀਆਂ ਗੱਲਬਾਤ ਲਈ ਮੰਨ ਨਹੀਂ ਰਹੀਆਂ। ਉਹਨਾਂ ਅੱਗੇ ਕਿਹਾ ਕਿ ਪੀਐਮ ਮੋਦੀ ਖੇਤੀ ਕਾਨੂੰਨਾਂ ਦੇ ਫ਼ਾਇਦੇ ਦਸ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।
ਅਸੀਂ ਆਖ ਰਹੇ ਹਾਂ ਕਿ ਨਵੇਂ ਖੇਤੀ ਕਾਨੂੰਨ ਰੱਦ ਕਰੋ ਤਾਂ ਪ੍ਰਧਾਨ ਮੰਤਰੀ ਆਖਦੇ ਹਨ ਕਿ ਕਾਨੂੰਨ ਬਹੁਤ ਵਧੀਆ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਅੰਦੋਲਨ ਨੂੰ ਖਿੰਡਾਉਣ ਦੀ ਨੀਤੀ ਤੇ ਚਲਿਆ ਜਾ ਰਿਹਾ ਹੈ ਨਿਰਾਸ਼ਾ ਪੈਦਾ ਕਰਨ ਦੀ ਨੀਤੀ ਹੈ ਪਰ ਸਰਕਾਰ ਸੁਣ ਲਵੇ ਕਿ ਅਸੀਂ ਮਨ ਬਣਾ ਕੇ ਆਏ ਹਾਂ, ਸਾਡੀ ਲੋਹੜੀ ਵੀ ਇੱਥੇ ਹੀ ਹੋਵੇਗੀ, ਸਾਡੀ ਵਿਸਾਖੀ ਵੀ ਇੱਥੇ ਹੋਵੇਗੀ। ਛੇ ਮਹੀਨਿਆਂ ਦੀ ਤਿਆਰੀ ਕਰ ਕੇ ਆਏ ਹਾਂ।
