News

ਨਵੀਂ ਕੈਬਨਿਟ ’ਚ ਸ਼ਾਮਲ ਮੰਤਰੀਆਂ ’ਤੇ ਆਪ ਨੇ ਲਾਏ ਨਿਸ਼ਾਨੇ, ਕਿਹਾ ਮਾਫੀਆ ਰਾਜ ਅਜੇ ਵੀ ਕਾਇਮ

ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਦੀ ਕੈਬਨਿਟ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਾਲੇ ਵਿਅਕਤੀਆਂ ਨੂੰ ਮੰਤਰੀ ਵਜੋਂ ਸ਼ਾਮਲ ਕਰਨ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਲੋਕਤੰਤਰ ਦੀ ਤੌਹੀਨ ਕਰਾਰ ਦਿੱਤਾ ਹੈ।

Don't need 1000 cops, 200 cars: Punjab CM Charanjit Singh Channi seeks to  reduce security cover - India News

ਚੰਡੀਗੜ੍ਹ ਹੈੱਡਕੁਆਰਟਰ ਤੋਂ ਜਾਰੀ ਆਪਣੇ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੀਂ ਕੈਬਨਿਟ ਵਿੱਚ ਦਾਗੀ ਮੰਤਰੀਆਂ ਦੀ ਸ਼ਮੂਲੀਅਤ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਇਸੇ ਹੀ ਗੈਂਗ ਦਾ ਹਿੱਸਾ ਹਨ ਅਤੇ ਕਾਂਗਰਸ ਸਿਰਫ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਇੱਕ ਵਾਰ ਫਿਰ ਲੋਕਾਂ ਦੀਆਂ ਵੋਟਾਂ ਲੁੱਟਣ ਤੇ ਉਤਾਰੂ ਹੈ।

ਹਰਪਾਲ ਚੀਮਾ ਨੇ ਕਿਹਾ ਕਿ ਗਾਂਧੀ ਪਰਿਵਾਰ ਪੰਜਾਬ ਦੀ ਕੈਬਨਿਟ ਵਿੱਚ ਮਾਫੀਆ ਰਾਜ ਚਲਾਉਣ ਵਾਲੇ ਲੋਕਾਂ ਨੂੰ ਸ਼ਾਮਲ ਕਰਕੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਹੋਰ ਲੁੱਟਣਾ ਚਾਹੁੰਦਾ ਹੈ। ਚੀਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਕਰੀਬੀਆਂ ਨੇ ਪੰਜਾਬ ਨੂੰ ਖੂਬ ਲੁੱਟਿਆ ਹੈ ਅਤੇ ਹੁਣ ਚੋਣਾਂ ਦੇ ਨੇੜੇ ਲੋਕਾਂ ਦੇ ਵਿਰੋਧ ਤੋਂ ਬਚਣ ਲਈ ਕਾਂਗਰਸ ਨੇ ਉਹਨਾਂ ਨੂੰ ਬਦਲ ਕੇ ਪਾਕ ਸਾਫ਼ ਹੋਣ ਦਾ ਢੋਂਗ ਕੀਤਾ ਹੈ।

ਉਹਨਾਂ ਨੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹਨਾਂ ਤੋਂ ਭਾਰੀ ਉਮੀਦਾਂ ਸਨ ਕਿ ਸ਼ਾਇਦ ਉਹ ਕੁਝ ਅਲੱਗ ਕਰਨਗੇ ਕਿਉਂ ਜੋ ਉਹ ਆਮ ਆਦਮੀ ਹੋਣ ਦਾ ਦਾਅਵਾ ਕਰਦੇ ਹਨ ਪਰ ਉਹਨਾਂ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਸਾਫ਼ ਦਿਖਾਈ ਦਿੱਤਾ ਹੈ।

ਉਹਨਾਂ ਅੱਗੇ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਦਾ ਮਖੌਟਾ ਬਦਲ ਕੇ ਸਿਰਫ਼ ਅਲੀਬਾਬਾ ਹੀ ਬਦਲਿਆ ਹੈ ਜਦਕਿ ਉਹਨਾਂ ਦੇ ਚਾਲੀ ਚੋਰ ਹੁਣ ਵੀ ਉੱਥੇ ਹੀ ਮੌਜੂਦ ਹਨ। ਕਾਂਗਰਸ ਦੇ ਵਿਧਾਇਕਾਂ ਵੱਲੋਂ ਰਾਣਾ ਗੁਰਜੀਤ ਨੂੰ ਕੈਬਨਿਟ ’ਚ ਨਾ ਸ਼ਾਮਲ ਕਰਨ ਬਾਰੇ ਗਾਂਧੀ ਪਰਿਵਾਰ ਨੂੰ ਲਿਖੇ ਪੱਤਰ ਉੱਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਉਸ ਦੋਸ਼ ਨੂੰ ਸਿੱਧ ਕਰਦਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਰਾਣਾ ਗੁਰਜੀਤ ਪੰਜਾਬ ਵਿੱਚ ਰੇਤ ਮਾਫ਼ੀਆ ਦਾ ਸਰਗਨਾ ਹੈ।

Click to comment

Leave a Reply

Your email address will not be published. Required fields are marked *

Most Popular

To Top