Business

ਨਵਤੇਜ ਗੱਗੂ ਅਤੇ ਮਨਦੀਪ ਮੰਨਾ ਨੇ ਕਰਤੇ ਧਮਾਕੇ, ਬਲਾਤੇ ਬੰਬ

ਸਮਾਜ ਸੇਵੀ ਨਵਤੇਜ ਗੱਗੂ ਦਾ ਹਸਪਤਾਲ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਇਹ ਹਸਪਤਾਲ ਇਸ ਮਹੀਨੇ ਦੀਆਂ ਸ਼ੁਰੂਆਤੀ ਤਰੀਕਾਂ ਵਿਚ ਬਟਾਲਾ ਪੁਲਿਸ ਵੱਲੋਂ ਬੰਦ ਕਰਵਾ ਦਿੱਤਾ ਗਿਆ ਸੀ ਅਤੇ ਗੱਗੂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਗੱਗੂ ਦੀ ਰਿਹਾਈ ਤੋਂ ਬਾਅਦ ਇਹ ਹਸਪਤਾਲ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ। ਹਸਪਤਾਲ ਦੇ ਮੁੜ ਸ਼ੁਰੂ ਹੋਣ ਮੌਕੇ ਨਵਤੇਜ ਗੱਗੂ ਸਣੇ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀ ਮਨਦੀਪ ਸਿੰਘ ਮੰਨਾ ਵੀ ਮੌਜੂਦ ਸਨ। ਹਸਪਤਾਲ ਦੇ ਸ਼ੁਰੂ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੱਗੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਕਢਵਾਉਣ ਵਿਚ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਤੇ ਉਹ ਇਨ੍ਹਾਂ ਤਮਾਮ ਲੋਕਾਂ ਅਤੇ ਸੰਸਥਾਵਾਂ ਦਾ ਧੰਨਵਾਦ ਕਰਦੇ ਨੇ।

ਇਸ ਦੌਰਾਨ ਨਵਤੇਜ ਸਿੰਘ ਗੱਗੂ ਨੇ ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਉਹਨਾਂ ਇਲਜਾਮਾਂ ਦਾ ਵੀ ਮੋੜਵਾਂ ਜਵਾਬ ਦਿੱਤਾ ਹੈ। ਜਿਸ ਵਿਚ ਨਿਸ਼ਾਂਤ ਸ਼ਰਮਾ ਨੇ ਬੀਤੇ ਦਿਨੀਂ ਹੀ ਨਿਹੰਗ ਅਜੀਤ ਸਿੰਘ ਫੁਲਾ ਦੇ ਕਤਲ ਦਾ ਦੋਸ਼ ਨਵਤੇਜ ਸਿੰਘ ਗੂੱਗੂ ਅਤੇ ਦੋ ਵਿਅਕਤੀਆਂ ਤੇ ਲਾਇਆ ਸੀ। ਨਿਸ਼ਾਂਤ ਸ਼ਰਮਾ ਨੇ ਇਸ ਸਬੰਧੀ ਇੱਕ ਚਿੱਠੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ, ਅਤੇ ਡੀ ਜੀ ਪੀ ਪੰਜਾਬ ਨੂੰ ਲਿਖੀ ਸੀ। ਤੇ ਉਸ ਵਿੱਚ ਉਸ ਨੇ ਮੰਗ ਕੀਤੀ ਸੀ ਕਿ ਨਵਤੇਜ ਸਿੰਘ ਗੱਗੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇ। ਜਿਸ ਦੇ ਜਵਾਬ ਵਿੱਚ ਨਤੀਜੇ ਸਿੰਘ ਗੱਗੂ ਨੇ ਨਿਸ਼ਾਂਤ ਸ਼ਰਮਾ ਨੂੰ ਆਪਣੇ ਸ਼ਹਿਰ ਵਿਚ ਆ ਕੇ ਪ੍ਰੈਸ ਕਾਨਫਰੰਸ ਕਰਨ ਲਈ ਚੈਲਿੰਜ ਵੀ ਕੀਤਾ ਹੈ। ਇਸ ਦੇ ਨਾਲ ਲਗਦੇ ਜੱਗੂ ਨੇ ਨਿਸ਼ਾਂਤ ਸ਼ਰਮਾ ਤੇ ਹੋਰ ਵੀ ਖਤਰਾ ਜਨਕ ਟਿੱਪਣੀਆਂ ਕੀਤੀਆਂ ਹਨ।

ਇਕ ਪਾਸੇ ਜਿੱਥੇ ਨਵਤੇਜ ਸਿੰਘ ਗੁੱਗੂ ਸ਼ਿਵ ਸੈਨਾ ਦੇ ਆਗੂ ਨਿਸ਼ਾਂਤ ਸ਼ਰਮਾ ਤੇ ਵਰ੍ਹਦੇ ਦਿਖਾਈ ਦਿੱਤੇ ਓਥੇ ਹੀ ਇਸ ਮੌਕੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ। ਮਨ ਮੁਤਾਬਕ ਸਰਕਾਰ ਨੂੰ ਨਵਤੇਜ ਸਿੰਘ ਗੁੱਗੂ ਵਰਗੇ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਕੇ ਉਨ੍ਹਾਂ ਦਾ ਹੌਸਲਾ ਘਟਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਅੱਗੇ ਲਿਆਉਣ ਨਾਲ ਹੀ ਉਹ ਆਮ ਜਨਤਾ ਦੀ ਹੋਰ ਵੀ ਵੱਧ ਚੜ੍ਹ ਕੇ ਸੇਵਾ ਕਰ ਸਕਣਗੇ।

ਨਵਤੇਜ ਸਿੰਘ ਗੁਗੂ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬਟਾਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਇਹ ਹਾਲੇ ਤੱਕ ਵੀ ਸਪੱਸ਼ਟ ਨਹੀਂ ਹੋ ਪਾਇਆ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਆ। ਪਰ ਸੂਤਰਾਂ ਮੁਤਾਬਿਕ ਪੁਲਿਸ ਦਾ ਇਹ ਕਹਿਣਾ ਸੀ ਕਿ ਨਵਤੇਜ ਕਰ ਦਿੱਤੇ ਹਸਪਤਾਲ ਵਿਚੋਂ ਕਰੋਨਾ ਪੋਜ਼ੀਟਿਵ ਮਰੀਜ਼ ਨਿਕਲ ਰਹੇ ਨੇ। ਜਿਸ ਤੋਂ ਬਾਅਦ ਹਸਪਤਾਲ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਸੀ। ਹੁਣ ਗੱਗੂ ਦੀ ਰਿਹਾਈ ਤੋਂ ਬਾਅਦ ਹਸਪਤਾਲ ਨੂੰ ਮੁੜ ਤੋਂ ਸ਼ੁਰੂ ਕਰਵਾਇਆ ਗਿਆ ਹੈ।

Click to comment

Leave a Reply

Your email address will not be published.

Most Popular

To Top