ਨਵਜੋਤ ਸਿੱਧੂ ਨੇ ਸਲਾਹਕਾਰਾਂ ਦੇ ਬਿਆਨਾਂ ਨੂੰ ਲੈ ਕੇ ਨਹੀਂ ਕੀਤੀ ਕੋਈ ਕਾਰਵਾਈ: ‘ਆਪ’

ਪੰਜਾਬ ਮਾਮਲਿਆਂ ਬਾਰੇ ਸਹਿ ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ, “ਨਵਜੋਤ ਸਿੱਧੂ ਸਿਰਫ ਸੱਤਾ ਦੀ ਲੜਾਈ ਲੜ੍ਹ ਰਹੇ ਸੀ ਅਤੇ ਉਹ ਉਹਨਾਂ ਨੂੰ ਮਿਲ ਗਈ ਹੈ। ਕਾਂਗਰਸ ਪਾਰਟੀ ਹੁਣ ਬੁੱਢੀ ਹੋ ਚੁੱਕੀ ਹੈ। ਕਾਂਗਰਸ ਪੰਜਾਬ ਨੂੰ ਕੋਈ ਭਵਿੱਖ ਨਹੀਂ ਦੇ ਸਕਦੀ। ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਵੀ ਲੋਕ ਸਮਝ ਚੁੱਕੇ ਹਨ। ਸਿੱਧੂ ਨੇ ਜੋ ਐਡਵਾਈਜ਼ਰ ਨਿਯੁਕਤ ਕੀਤੇ ਹਨ।

ਉਹਨਾਂ ਨੇ ਭਾਰਤ ਦੀ ਅਖੰਡਤਾ ਨੂੰ ਤਾਰ-ਤਾਰ ਕਰਨ ਵਾਲਾ ਬਿਆਨ ਦਿੱਤਾ ਹੈ।” ਰਾਘਵ ਨੇ ਕਿਹਾ ਕਿ, “ਨਵਜੋਤ ਸਿੱਧੂ ਨੇ ਹੁਣ ਤੱਕ ਇੱਕ ਵਾਰ ਵੀ ਨਹੀਂ ਕਿਹਾ ਕਿ ਅਡਵਾਈਜ਼ਰ ਦੇ ਇਸ ਬਿਆਨ ਨੂੰ ਲੈ ਕੇ ਕੁਝ ਕੀਤਾ ਜਾਵੇਗਾ ਜਾਂ ਕੋਈ ਕਾਰਵਾਈ ਹੋਵੇਗੀ।” ਮਹਾਭਾਰਤ ਦੀ ਲੜਾਈ ਵੀ 18 ਦਿਨ ਵਿੱਚ ਖ਼ਤਮ ਹੋ ਗਈ ਸੀ ਪਰ ਪੰਜਾਬ ਕਾਂਗਰਸ ਦੀ ਲੜਾਈ 2 ਮਹੀਨੇ ਤੋਂ ਚੱਲ ਰਹੀ ਹੈ।
ਅਜੇ ਤੱਕ ਖ਼ਤਮ ਨਹੀਂ ਹੋਈ। ਇਸ ਲੜਾਈ ਕਾਰਨ ਪੰਜਾਬ ਦਾ ਪ੍ਰਸ਼ਾਸਨ ਅਤੇ ਪੰਜਾਬ ਦੇ ਲੋਕ ਨੁਕਸਾਨ ਝੱਲ ਰਹੇ ਹਨ ਜੋ ਕਿ ਬਹੁਤ ਹੀ ਵੱਡੀ ਗੱਲ ਹੈ। ਉਹਨਾਂ ਕਿਹਾ ਕਿ, “ਲੋਕ ਇਸ ਵਾਰ ਆਪ ਨੂੰ ਮੌਕਾ ਦੇਣਾ ਚਾਹੁੰਦੇ ਹਨ।”
