ਨਵਜੋਤ ਸਿੱਧੂ ਨੇ ਸਟੇਜ ਤੋਂ ਕੇਂਦਰ ਸਰਕਾਰ ਨੂੰ ਵੰਗਾਰਿਆ, ਮੁੱਖ ਮੰਤਰੀ ਨੂੰ ਵੀ ਦਿੱਤੀ ਵੱਡੀ ਨਸੀਹਤ

ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ 3 ਦਿਨਾਂ ਦੌਰੇ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਮੋਗਾ ਪਹੁੰਚੇ। ਜਿੱਥੇ ਲੰਮੇ ਸਮੇਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਇੱਕ ਸਟੇਜ ‘ਤੇ ਇਕੱਠੇ ਬੈਠੇ ਨਜ਼ਰ ਆਏ।
ਰੈਲੀ ਦੌਰਾਨ ਨਵਜੋਤ ਸਿੱਧੂ ਵੱਲੋਂ ਕਿਸਾਨਾਂ ਦੇ ਹੱਕ ‘ਚ ਸਟੇਜ ਤੋਂ ਗਰਜਦਿਆਂ ਕੇਂਦਰ ਸਰਕਾਰ ‘ਤੇ ਖ਼ੂਬ ਰਗੜੇ ਲਾਏ ਅਤੇ ਸਿੱਧੂ ਵੱਲੋਂ ਕਾਲੀ ਪੱਗ ਨਾਲ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੀ ਗੱਲ ਆਖੀ ਗਈ। ਇਸ ਦੌਰਾਨ ਨਵਜੋਤ ਸਿੱਧੂ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ‘ਤੇ ਧੱਕੇਸ਼ਾਹੀ ਨਾਲ ਖੇਤੀ ਕਾਨੂੰਨ ਥੋਪੇ ਜਾ ਰਹੇ ਨੇ ਅਤੇ ਉਹਨਾਂ ਦੇ ਅਧਿਕਾਰਾਂ ‘ਤੇ ਡਾਕਾ ਮਾਰਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੈਪਟਨ, ਅਕਾਲੀ, ਮੋਦੀ ਤਿੰਨਾਂ ਦੀ ਆਪਸ ’ਚ ਮਿਲੀਭੁਗਤ: ਭਗਵੰਤ ਮਾਨ
ਨਵਜੋਤ ਸਿੱਧੂ ਵੱਲੋਂ ਭਾਸ਼ਣ ਦੌਰਾਨ ਅੰਬਾਨੀ ਅਤੇ ਅੰਡਾਨੀ ‘ਤੇ ਵੀ ਸ਼ਬਦੀ ਹਮਲੇ ਕੀਤੇ ਗਏ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਦਾ ਫ਼ੇਲ੍ਹ ਹੋਇਆ ਸਿਸਟਮ ਪੰਜਾਬੀਆਂ ‘ਤੇ ਥੋਪਿਆ ਜਾ ਰਿਹਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਅਹਿਸਾਨ ਫ਼ਰਾਮੋਸ਼ ਹੋਈ ਪਈ ਹੈ ਅਤੇ ਇਸ ਦੇਸ਼ ਨੂੰ ਪੂੰਜੀਪਤੀਆਂ ਵੱਲੋਂ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 31 ਅਕਤੂਬਰ 2020 ਤਕ ਨਹੀਂ ਖੁੱਲ੍ਹਣਗੇ ਦਿੱਲੀ ਦੇ ਸਕੂਲ, ਕੇਜਰੀਵਾਲ ਸਰਕਾਰ ਨੇ ਕੀਤਾ ਐਲਾਨ
ਇਸ ਮੌਕੇ ‘ਤੇ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੱਤੀ ਗਈ ਕਿ ਸੂਬਾ ਸਰਕਾਰ ਵੱਲੋਂ ਆਟਾ ਦਾਲ ਸਕੀਮ ਲਈ ਵੱਡੀ ਗਿਣਤੀ ‘ਚ ਬਾਹਰੋਂ ਦਾਲਾਂ ਨੂੰ ਖਰੀਦੀਆਂ ਜਾਂਦੀਆਂ ਹਨ ਪਰ ਜੇ ਕਿਸਾਨਾਂ ਵੱਲੋਂ ਇਹਨਾਂ ਦਾਲਾਂ ਨੂੰ ਪੰਜਾਬ ‘ਚ ਉਗਾਇਆ ਜਾਵੇ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ ਦਾਲਾਂ ‘ਤੇ ਵੀ ਐਮਐੈਸਪੀ ਦੇ ਸਕਦੀ ਹੈ।
ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਕਿਸਾਨਾਂ ਦੀ ਜ਼ਿੰਮੇਵਾਰੀ ਚੁੱਕਣ ਦੀ ਲੋੜ ਹੈ ਅਤੇ ਸਰਕਾਰ ਦਾ ਕੰਮ ਦਿਖਾਵਾ ਕਰਨਾ ਨਹੀਂ, ਮੁਸ਼ਕਿਲਾਂ ਦਾ ਹੱਲ ਕਰਨਾ ਹੁੰਦਾ ਹੈ। ਦੱਸ ਦਈਏ ਕਿ ਭਾਵੇਂਕਿ ਨਵਜੋਤ ਸਿੱਧੂ ਵੱਲੋਂ ਆਪਣੇ ਭਾਸ਼ਣ ਦੌਰਾਨ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਰੱਖਿਆ ਗਿਆ ਹੈ।
ਪਰ ਉੱਥੇ ਹੀ ਨਵਜੋਤ ਸਿੱਧੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲੈ ਕੇ ਇੱਕ ਵਾਰੀ ਵੀ ਵਿਰੋਧ ਨਹੀਂ ਕੀਤਾ ਗਿਆ ਹੈ। ਹਾਂਲਾਂਕਿ ਕਿ ਨਵਜੋਤ ਸਿੱਧੂ ਵੱਲੋਂ ਕਿਸਾਨਾਂ ਦੇ ਹੱਕ ‘ਚ ਰੈਲੀ ਵੀ ਕੀਤੀ ਗਈ ਉਸ ਦੌਰਾਨ ਵੀ ਨਵਜੋਤ ਸਿੱਧੂ ਪੀਐੱਮ ਮੋਦੀ ਬਾਰੇ ਕੁੱਝ ਵੀ ਬੋਲਦੇ ਦਿਖਾਈ ਨਹੀਂ ਦਿੱਤੇ।
ਇੱਥੋਂ ਤੱਕ ਕਿ ਇਹ ਕਿਆਸ ਲਾਏ ਜਾ ਰਹੇ ਨੇ ਕਿ ਆਉਣ ਵਾਲੇ ਸਮੇਂ ‘ਚ ਨਵਜੋਤ ਸਿੱਧੂ ਦਾ ਆਪਣੀ ਪੁਰਾਣੀ ਪਾਰਟੀ ਪ੍ਰਤੀ ਪਿਆਰ ਜਾਗ ਸਕਦਾ ਹੈ।
