ਨਵਜੋਤ ਸਿੱਧੂ ਨੇ ਬਚਾਈ ਐਕਸੀਡੈਂਟ ‘ਚ ਜ਼ਖ਼ਮੀ ਵਿਅਕਤੀ ਦੀ ਜਾਨ, ਲੋਕਾਂ ਨੇ ਕੀਤੀ ਤਰੀਫ਼
By
Posted on

ਬੀਤੀ ਰਾਤ ਨਵਜੋਤ ਸਿੱਧੂ ਦੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਉਨ੍ਹਾਂ ਦੀਆਂ ਤਾਰੀਫਾਂ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਅਸਲ ਵਿੱਚ ਨਵਜੋਤ ਸਿੱਧੂ ਨੇ ਬੀਤੀ ਦੇਰ ਰਾਤ ਐਕਸੀਡੈਂਟ ਵਿੱਚ ਜ਼ਖਮੀ ਹੋਏ ਇੱਕ ਵਿਅਕਤੀ ਦੀ ਜਾਨ ਬਚਾਈ ਹੈ। ਨਵਜੋਤ ਸਿੱਧੂ ਨੇ ਆਪਣੀ ਗੱਡੀ ਵਿੱਚ ਹੀ ਜ਼ਖਮੀ ਵਿਅਕਤੀ ਨੂੰ ਹਸਪਤਾਲ ਵੀ ਲਿਆਂਦਾ ਹੈ ਅਤੇ ਖੁਦ ਆਪਣੇ ਮੁਲਾਜ਼ਮਾਂ ਨੂੰ ਜ਼ਖਮੀ ਵਿਅਕਤੀ ਦੀ ਦੇਖ ਰੇਖ ਕਰਨ ਦੇ ਹੁਕਮ ਵੀ ਦਿੱਤੇ।

ਵੀਡੀਓ ਕੱਲ੍ਹ ਦੇਰ ਰਾਤ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦੋਂ ਨਵਜੋਤ ਸਿੱਧੂ ਚੰਡੀਗੜ੍ਹ ਤੋਂ ਪਟਿਆਲਾ ਆਪਣੀ ਰਿਹਾਇਸ਼ ਤੇ ਵਾਪਸ ਪਰਤ ਰਹੇ ਸੀ। ਇਸ ਦੌਰਾਨ ਪਟਿਆਲਾ ਦੇ ਬਹਾਦਰਗੜ੍ਹ ਨੇੜੇ ਉਨ੍ਹਾਂ ਨੂੰ ਐਕਸੀਡੈਂਟ ਵਿੱਚ ਜ਼ਖਮੀ ਹੋਇਆ ਵਿਅਕਤੀ ਸੜਕ ਤੇ ਪਿਆ ਮਿਲਿਆ, ਜਿਸ ਨੂੰ ਕਿ ਸਿੱਧੂ ਅਤੇ ਉਨ੍ਹਾਂ ਦੇ ਮੁਲਾਜ਼ਮਾ ਨੇ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਕੇ ਹਸਪਤਾਲ ਪਹੁੰਚਾਇਆ, ਉਧਰ ਮੌਕੇ ਤੇ ਮੌਜੂਦ ਲੋਕ ਨਵਜੋਤ ਸਿੱਧੂ ਦੀ ਇਹ ਦਰਿਆ ਦਿਲੀ ਦੇਖ, ਖੁਦ ਨੂੰ ਉਨ੍ਹਾਂ ਦੀ ਤਾਰੀਫ ਕਰਨ ਤੋਂ ਨਾ ਰੋਕ ਸਕੇ।
