Punjab

ਨਵਜੋਤ ਸਿੱਧੂ ਨੇ ਕਿਸਾਨਾਂ ਦੇ ਹੱਕ ’ਚ ਮਾਰੀ ਲਲਕਾਰ, ਕੱਲ੍ਹ ਦੇਣਗੇ ਧਰਨਾ

ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਹਰ ਕੋਈ ਕਿਸਾਨਾਂ ਨਾਲ ਮਿਲ ਕੇ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਹੁਣ ਨਵਜੋਤ ਸਿੱਧੂ ਹੁਣ ਕਿਸਾਨਾਂ ਲਈ ਮੈਦਾਨ ‘ਚ ਉੱਤਰ ਰਹੇ ਹਨ। ਨਵੇਂ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਵੱਲੋਂ ਹੋ ਰਹੇ ਧਰਨੇ-ਪ੍ਰਦਰਸ਼ਨ ਦਰਮਿਆਨ ਹੁਣ ਨਵਜੋਤ ਸਿੱਧੂ ਨੇ ਵੀ ਕਿਸਾਨਾਂ ਨਾਲ ਹੋ ਰਹੇ ਧੱਕੇ ਦੇ ਵਿਰੋਧ ‘ਚ ਧਰਨਾ ਦੇਣ ਦੀ ਤਿਆਰੀ ਕੱਸ ਲਈ ਹੈ।

ਬੁੱਧਵਾਰ 23 ਸਤੰਬਰ ਨੂੰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਸਾਢੇ ਗਿਆਰਾਂ ਵਜੇ ਧਰਨਾ ਦੇਣਗੇ। ਇਹ ਜਾਣਕਾਰੀ ਨਵਜੋਤ ਸਿੱਧੂ ਦੇ ਨਾਲ ਮੀਟਿੰਗ ਕਰਕੇ ਬਾਹਰ ਨਿਕਲੇ ਅਜੀਤ ਸਿੰਘ ਭਾਟੀਆ, ਹਰਪਾਲ ਸਿੰਘ ਵੇਰਕਾ ਤੇ ਸ਼ਿਵਾਨੀ ਕੌਂਸਲਰ ਨੇ ਦਿੱਤੀ ਹੈ।

ਇਹ ਵੀ ਪੜ੍ਹੋ: 80-80 ਸਾਲਾਂ ਦੇ ਬਾਬੇ ਵੀ ਪੁੱਜ ਗਏ ਧਰਨੇ ਵਿੱਚ, ਕਹਿੰਦੇ ਬਥੇਰੀ ਉਮਰ ਭੋਗਲੀ

ਸਿੱਧੂ ਵੱਲੋਂ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਰੋਸ ਮਾਰਚ ਵੀ ਕੱਢਿਆ ਜਾਵੇਗਾ। ਨਵਜੋਤ ਸਿੱਧੂ ਨੇ ਇੱਕ ਟਵੀਟ ਕਰਕੇ ਵੀ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ।


 

Click to comment

Leave a Reply

Your email address will not be published. Required fields are marked *

Most Popular

To Top