ਨਵਜੋਤ ਸਿੱਧੂ ਨੇ ਇਸਾਈ ਭਾਈਚਾਰੇ ਲਈ ਕੀਤਾ ਵੱਡਾ ਐਲਾਨ
By
Posted on

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਇਸੇ ਤਹਿਤ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਈਸਾਈਆਂ ਨੂੰ ਲੁਭਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਆਪਣੀ ਸੀਟ ਅੰਮ੍ਰਿਤਸਰ ਪੂਰਬੀ ਤੇ ਚੋਣ ਪ੍ਰਚਾਰ ਕਰਨ ਗਏ ਸਿੱਧੂ ਨੇ ਕਿਹਾ ਕਿ, ਮੈਂ ਚਰਚ, ਮੰਦਰ-ਮਸਜਿਦ ਅਤੇ ਗੁਰਦੁਆਰੇ ਵੀ ਜਾਂਦਾ ਹਾਂ।

ਜਦੋਂ ਤੱਕ ਮੈਂ ਜਿਉਂਦਾ ਹਾਂ, ਕੋਈ ਵੀ ਈਸਾਈ ਧਰਮ ਵੱਲ ਅੱਖ ਚੁੱਕ ਨਹੀਂ ਦੇਖ ਸਕਦਾ। ਦੱਸ ਦਈਏ ਕਿ ਨਵਜੋਤ ਸਿੱਧੂ ਚੋਣ ਪ੍ਰਚਾਰ ਛੱਡ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਸੀ। ਇੱਕ ਹਫ਼ਤੇ ਵਿੱਚ ਇਹ ਉਹਨਾਂ ਦੀ ਦੂਜੀ ਫੇਰੀ ਸੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਿੱਧੂ ਇਹ ਸਭ ਹਿੰਦੂਆਂ ਨੂੰ ਭਰਮਾਉਣ ਲਈ ਅਜਿਹਾ ਕਰ ਰਹੇ ਹਨ।
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੱਧੂ ਦੋਵੇਂ ਆਹਮੋ-ਸਾਹਮਣੇ ਹਨ ਜਿਸ ਕਾਰਨ ਇਹ ਸੀਟ ਹੌਟ ਸੀਟ ਬਣ ਗਈ ਹੈ।
