News

ਨਵਜੋਤ ਸਿੱਧੂ ਦੇ ਸਲਾਹਕਾਰ ਨੇ ਸਾਂਝਾ ਕੀਤਾ ਇੰਦਰਾ ਗਾਂਧੀ ਦਾ ਇਤਰਾਜ਼ਯੋਗ ਸਕੈੱਚ, ਕਾਂਗਰਸੀਆਂ ’ਚ ਭਾਰੀ ਰੋਸ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਫੇਸਬੁੱਕ ਪੇਜ਼ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇੱਕ ਪੁਰਾਣਾ ਸਕੈੱਚ ਪੋਸਟ ਕੀਤਾ ਹੈ।  ਮਾਲੀ ਨੇ ਸੋਸ਼ਲ ਮੀਡੀਆ ‘ਤੇ 1989 ਵਿੱਚ ਪ੍ਰਕਾਸ਼ਤ ‘ਜਨਤਕ ਪੈਗਾਮ’ ਨਾਂ ਦੇ ਇੱਕ ਪੰਜਾਬੀ ਮੈਗਜ਼ੀਨ ਦੇ ਕਵਰ ਨੂੰ ਸਾਂਝਾ ਕੀਤਾ ਹੈ। ਇਸ ਵਿੱਚ ਇੰਦਰਾ ਗਾਂਧੀ ਮਨੁੱਖੀ ਖੋਪੜੀਆਂ ਦੇ ਢੇਰ ਉੱਤੇ ਖੜ੍ਹੇ ਵਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਹੱਥ ਵਿੱਚ ਬੰਦੂਕ ਉੱਤੇ ਇੱਕ ਖੋਪੜੀ ਵੀ ਲਟਕ ਰਹੀ ਹੈ।

ਇਸ ਸਕੈਚ ਵਿੱਚ ਲਿਖਿਆ ਗਿਆ ਹੈ ਕਿ ‘ਹਰ ਜਬਰ ਦੀ ਇਹੀ ਕਹਾਣੀ, ਕਰਨਾ ਜਬਰ ਤੇ ਮੂੰਹ ਦੀ ਖਾਣੀ’ ਭਾਵ ਇਹ ਹਰ ਜ਼ਾਲਮ ਦੀ ਕਹਾਣੀ ਹੈ, ਜਿਸ ਦਾ ਹਸ਼ਰ ਅੰਤ ਵਿੱਚ ਮਾੜਾ ਹੀ ਹੁੰਦਾ ਹੈ। ਦਰਅਸਲ ਇਹ ਫੋਟੋ 1984 ਦੇ ਬਲੂ ਸਟਾਰ ਆਪਰੇਸ਼ਨ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਦਰਸਾਉਂਦੀ ਹੈ। ਸਿੱਖ ਕੌਮ ਇਸ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਮੰਨਦੀ ਹੈ। ਇਸ ਮੈਗਜ਼ੀਨ ਦੇ ਸੰਪਾਦਕ ਉਸ ਸਮੇਂ ਮਾਲਵਿੰਦਰ ਸਿੰਘ ਮਾਲੀ ਹੀ ਸਨ।

Mali's Controversy: ਨਵਜੋਤ ਸਿੱਧੂ ਦੇ ਸਲਾਹਕਾਰ ਕੰਟਰੋਲ ਤੋਂ ਬਾਹਰ! ਇੰਦਰਾ ਗਾਂਧੀ ਦਾ ਇਤਰਾਜ਼ਯੋਗ ਸਕੈੱਚ, ਕਸ਼ਮੀਰ ਨੂੰ ਦੱਸਿਆ ਵੱਖਰਾ ਦੇਸ਼

ਹੁਣ ਇਸ ਫੋਟੋ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਨੇ ਇਤਰਾਜ਼ ਜਤਾਇਆ ਹੈ। ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਵਿਰੋਧ ਦੇ ਬਾਵਜੂਦ, ਮਾਲੀ ਨੇ ਇਸ ਸਕੈੱਚ ਨੂੰ ਹਟਾਇਆ ਨਹੀਂ ਹੈ। ਨਾ ਹੀ ਉਹਨਾਂ ਨੇ ਮੁਆਫ਼ੀ ਮੰਗੀ ਹੈ। ਇਸ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਜੰਮੂ-ਕਸ਼ਮੀਰ ਬਾਰੇ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਇਸ ਪੋਸਟ ਵਿੱਚ ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਇੱਕ ਵੱਖਰਾ ਦੇਸ਼ ਦੱਸਿਆ ਸੀ। ਮਾਲੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਸ਼ਮੀਰ ਬਾਰੇ ਬਿਆਨ ਦਿੱਤਾ ਸੀ ਕਿ ਇਸ ਨੂੰ ਆਜ਼ਾਦ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਵੱਲੋਂ ਕਸ਼ਮੀਰ ‘ਤੇ ਨਾਜਾਇਜ਼ ਕਬਜ਼ੇ ਬਾਰੇ ਦੱਸਿਆ ਸੀ। ਮਾਲਵਿੰਦਰ ਮਾਲੀ ਦੀ ਅਮਰਿੰਦਰ ਸਿੰਘ ਨੇ ਸਖ਼ਤ ਤਾੜਨਾ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹਨਾਂ ਨੂੰ ਸਿਰਫ਼ ਪੰਜਾਬ ਕਾਂਗਰਸ ਦੇ ਮੁਖੀ ਨੂੰ ਸਲਾਹ ਦੇਣ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਹਨਾਂ ਮੁੱਦਿਆਂ ਤੇ ਕੋਈ ਬਿਆਨ ਨਾ ਦਿਓ ਜਿਹਨਾਂ ਬਾਰੇ ਤੁਸੀਂ ਜਾਣੂ ਨਹੀਂ ਹੋ ਅਤੇ ਖ਼ਾਸ ਕਰਕੇ ਜਦੋਂ ਤੁਸੀਂ ਇਹ ਵੀ ਨਹੀਂ ਜਾਣਦੇ ਹੋ ਕਿ ਇਸ ਦੇ ਨਤੀਜੇ ਕੀ ਹੋ ਸਕਦੇ ਹਨ।

Click to comment

Leave a Reply

Your email address will not be published.

Most Popular

To Top