News

ਨਵਜੋਤ ਸਿੱਧੂ ਦੇ ਪ੍ਰਧਾਨ ਬਣਦਿਆਂ ਹੀ ਤਬਦੀਲੀਆਂ ਦੇ ਸੰਕੇਤ! ਹੁਣ ਨੌਜਵਾਨ ਚਲਾਉਣਗੇ ਸਰਕਾਰ?

ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਲਈ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਅਨੇਕਾਂ ਹੀ ਵਿਧਾਇਕ ਤੇ ਸੀਨੀਅਰ ਲੀਡਰ ਰਾਤੋ-ਰਾਤ ਪਾਲਾ ਬਦਲਦਿਆਂ ਸਿੱਧੂ ਨਾਲ ਤੁਰ ਪਏ ਹਨ। ਕੈਪਟਨ ਧੜੇ ਦੇ ਕਈ ਵਿਧਾਇਕਾਂ ਨੇ ਸਿੱਧੂ ਦਾ ਪੂਰਨ ਸਮਰਥਨ ਕੀਤਾ ਹੈ। ਇਸ ਦੌਰਾਨ ਵੱਡੀ ਖ਼ਬਰ ਇਹ ਹੈ ਕਿ ਪੰਜਾਬ ਵਿੱਚ ਨਵਜੋਤ ਸਿੱਧੂ ਸੂਬਾ ਪ੍ਰਧਾਨ ਬਣਨ ਮਗਰੋਂ ਕਾਂਗਰਸ ਵਿੱਚ ਵੱਡੀਆਂ ਤਬਦੀਲੀਆਂ ਹੋਣ ਦੇ ਸੰਕੇਤ ਮਿਲੇ ਹਨ। ਪੰਜਾਬ ਵਿੱਚ ਪਿਛਲੇ ਦੋ ਸਾਲਾਂ ਤੋਂ ਕੈਪਟਨ ਤੇ ਸਿੱਧੂ ਵਿਚਾਲੇ ਟਕਰਾਅ ਦੀ ਸਥਿਤੀ ਹੈ।

ਇਸ ਕਾਰਨ ਸੰਗਠਨਾਤਮਕ ਪੱਧਰ ‘ਤੇ ਕਾਂਗਰਸ ਨੂੰ ਬਹੁਤ ਨੁਕਸਾਨ ਝੱਲਣਾ ਪਿਆ। 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋਵਾਂ ਦਰਮਿਆਨ ਤਕਰਾਰ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਹਰੀਸ਼ ਰਾਵਤ ਨੂੰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜਿਵੇਂ ਹੀ ਹਰੀਸ਼ ਪੰਜਾਬ ਆਏ ਸੀ ਤਾਂ ਹਾਈ ਕਮਾਨ ਦੀ ਇੱਛਾ ਸਪੱਸ਼ਟ ਹੋ ਗਈ ਕਿ ਹੁਣ ਪੰਜਾਬ ਵਿੱਚ ਤਬਦੀਲੀਆਂ ਆਉਣਗੀਆਂ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕੈਪਟਨ ਦੇ ਵਿਰੋਧ ਦੇ ਬਾਵਜੂਦ ਹਾਈ ਕਮਾਨ ਦੇ ਇਸ ਫੈਸਲੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਲਦੀ ਹੀ ਸਰਕਾਰ ਤੇ ਸੰਗਠਨ ਪੱਧਰ ‘ਤੇ ਬਹੁਤ ਸਾਰੇ ਵੱਡੇ ਬਦਲਾਅ ਕੀਤੇ ਜਾਣਗੇ।

ਸਿੱਧੂ ਦੇ ਨਾਲ ਹੀ ਸੂਬੇ ਵਿੱਚ ਦੂਸਰੀ ਲਾਈਨ ਵੀ ਸ਼ੁਰੂ ਹੋ ਗਈ ਹੈ। ਜਲਦੀ ਹੀ ਸਰਕਾਰ ਤੇ ਸੰਗਠਨ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਦਾਖਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਯੁਥ ਕਾਂਗਰਸੀਆਂ ਨੂੰ ਸਿੱਧੂ ਦੀ ਨਵੀਂ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ। ਸੂਬਾ ਕਾਂਗਰਸ ਦੇ ਨਾਲ ਸਿੱਧੂ ਐਨਐਸਯੂਆਈ ਤੇ ਯੂਥ ਕਾਂਗਰਸ ਦੇ ਬਹੁਤ ਸਾਰੇ ਨੌਜਵਾਨ ਚਿਹਰਿਆਂ ਨੂੰ ਆਪਣੇ ਸੰਗਠਨ ਵਿੱਚ ਮਹੱਤਵਪੂਰਣ ਜ਼ਿੰਮੇਵਾਰੀ ਦੇਣਗੇ। ਸਿੱਧੂ ਦੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੁਲਾਈ ਦੇ ਅੰਤ ਤੱਕ ਸੰਸਥਾ ਪੱਧਰ ‘ਤੇ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਵੇਖੀਆਂ ਜਾਣੀਆਂ ਸ਼ੁਰੂ ਹੋ ਜਾਣਗੀਆਂ।

ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦੇ ਹੱਕ ਵਿਚ ਕੋਈ ਵੀ ਵਧਾਈ ਸੰਦੇਸ਼ ਜਾਂ ਟਵੀਟ ਆਦਿ ਨਹੀਂ ਕੀਤਾ ਗਿਆ ਹੈ। ਉਧਰ ਕੈਪਟਨ ਦੇ ਹੱਕ ਵਿੱਚ ਖੜੇ ਕਾਂਗਰਸੀ ਲੀਡਰ ਇਲਜ਼ਾਮ ਲਾ ਰਹੇ ਹਨ ਕਿ ਉਨ੍ਹਾਂ ਦੀ ਆਵਾਜ਼ ਦਬਾਈ ਜਾ ਰਹੀ ਸੀ ਅਤੇ ਸਿੱਧੂ ਦੇ ਪ੍ਰਧਾਨ ਬਣਨ ਨਾਲ ਨਾ ਸਿਰਫ ਉਨ੍ਹਾਂ ਨੂੰ ਬਲ ਮਿਲੇਗਾ ਸਗੋਂ ਪੰਜਾਬ ਦੇ ਮੁੱਦੇ ਵੀ ਵੱਡੀ ਪੱਧਰ ਤੇ ਹੱਲ ਹੋਣਗੇ।

ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਅਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੀਆਂ ਪੁਰਾਣੀਆਂ ਫਾਇਲਾਂ ਖੋਲ੍ਹ ਕੇ ਉਨ੍ਹਾਂ ਉੱਪਰ ਇਲਜ਼ਾਮ ਲਾ ਕੇ ਵੀ ਦੇਖ ਲਿਆ ਗਿਆ ਹੈ ਪਰ ਉਨ੍ਹਾਂ ਖਿਲਾਫ ਕੁੱਝ ਵੀ ਨਹੀਂ ਮਿਲਿਆ; ਅਤੇ ਇਹ ਸਭ ਉਨ੍ਹਾਂ ਵੱਲੋਂ ਲੋਕਾਂ ਦੀ ਆਵਾਜ਼ ਚੁੱਕਣ ਕਾਰਨ ਹੀ ਕੀਤਾ ਗਿਆ ਹੈ।

Click to comment

Leave a Reply

Your email address will not be published.

Most Popular

To Top