Punjab

ਨਵਜੋਤ ਸਿੱਧੂ ਦੇ ਜਨਮ ਦਿਨ ਮੌਕੇ ਲੋਕਾਂ ਨੇ ਅਗਲਾ ਮੁੱਖ ਮੰਤਰੀ ਬਣਨ ਦੀ ਕੀਤੀ ਅਰਦਾਸ

ਅੱਜ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਜਨਮ ਦਿਨ ਹੈ। ਇਸ ਮੌਕੇ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਉਹਨਾਂ ਨੂੰ ਖੂਬ ਸ਼ੁਭ ਕਾਮਨਾਵਾਂ ਮਿਲ ਰਹੀਆਂ ਹਨ। ਲੋਕਾਂ ਨੇ ਇਹ ਵੀ ਅਰਦਾਸ ਕੀਤੀ ਹੈ ਕਿ ਉਹ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣ।

ਇੱਕ ਯੂਜ਼ਰ ਨੇ ਸਿੱਧੂ ਨੂੰ ਵਧਾਈ ਦਿੰਦਿਆਂ ਲਿਖਿਆ ‘ਜਨਮ ਦਿਨ ਮੁਬਾਰਕ ਟਾਈਗਰ ਆਫ ਪੰਜਾਬ- ਨਵਜੋਤ ਸਿਕਸਰ ਸਿੱਧੂ।’ ਇੱਕ ਹੋਰ ਯੂਜ਼ਰ ਨੇ ਸਿੱਧੂ ਦੇ ਫੇਸਬੁੱਕ ਪੇਜ ਤੇ ਲਿਖਿਆ, ‘ਜਿੱਤੇਗਾ ਪੰਜਾਬ: ਜਨਮ ਦਿਨ ਮੁਬਾਰਕ ਸਿੱਧੂ ਸਾਹਬ ਜੀ। ਇਸੇ ਤਰ੍ਹਾਂ ਛਾਏ ਰਹੋ।

ਵਾਹਿਗੁਰੂ ਅੱਗੇ ਅਰਦਾਸ ਹੈ ਤੁਸੀਂ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਵੋ। ਲਵ ਯੂ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਪਰ ਜੇ ਮੁੱਖ ਮੰਤਰੀ ਬਣਨਾ ਤਾਂ ਕਾਂਗਰਸ ਛੱਡ ਦਿਉ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਤੁਹਾਡੀ ਚੰਗੀ ਸਿਹਤ ਤੇ ਚੰਗੇ ਸਿਆਸੀ ਕਰੀਅਰ ਲਈ ਅਰਦਾਸ ਕਰਦਾ ਹਾਂ।

ਮੇਰਾ ਵਿਸ਼ਵਾਸ ਹੈ ਕਿ ਤੁਸੀਂ ਹੀ ਪੰਜਾਬ ਨੂੰ ਪਹਿਲਾਂ ਵਰਗਾ ਖੁਸ਼ਹਾਲ ਬਣਾ ਸਕਦੇ ਹੋ।’ ਇਸ ਖਾਸ ਮੌਕੇ ਤੇ ਉਹਨਾਂ ਨੂੰ ਪਾਕਿਸਤਾਨ ਤੋਂ ਵੀ ਖੁਸ਼ੀਆਂ ਦੇ ਪੈਗਾਮ ਆਏ ਹਨ ਤੇ ਬਹੁਤ ਸਾਰੀਆਂ ਵਧਾਈਆਂ ਵੀ। ਦਸ ਦਈਏ ਕਿ ਸਿੱਧੂ ਦਾ ਕਿਸੇ ਵੇਲੇ ਲੋਕਾਂ ਵਿਚ ਆਉਣਾ ਤੇ ਇਕ ਦਮ ਗਾਇਬ ਹੋ ਜਾਣਾ ਲੋਕਾਂ ਦੇ ਮਨਾਂ ਵਿੱਚ ਸਵਾਲ ਛੱਡ ਜਾਂਦਾ ਹੈ।

ਜਦੋਂ ਮੋਗਾ ਵਿੱਚ ਰਾਹੁਲ ਗਾਂਧੀ ਦੀ ਰੈਲੀ ਸੀ ਤਾਂ ਉਸ ਸਮੇਂ ਵੀ ਉਹ ਸਟੇਜ ਤੇ ਖੂਬ ਬੋਲੇ ਸਨ ਪਰ ਬਾਅਦ ਵਿੱਚ ਅਗਲੀਆਂ ਰੈਲੀਆਂ ਵਿੱਚ ਉਹ ਦਿਖਾਈ ਨਹੀਂ ਦਿੱਤੇ। ਉਹਨਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਹੋਈ ਹੈ। ਅੱਜ ਦੇ ਵਿਧਾਨ ਸਭਾ ਦੇ ਇਜਲਾਸ ਵਿੱਚ ਵੀ ਨਵਜੋਤ ਸਿੰਘ ਸਿੱਧੂ ਖੂਬ ਬੋਲੇ ਹਨ ਤੇ ਕੇਂਦਰ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top