News

ਨਵਜੋਤ ਸਿੱਧੂ ਦੀ ਪ੍ਰਧਾਨ ਬਣਨ ‘ਤੇ ਮੁੜ ਤੋਂ ਲੱਗੀ ਬ੍ਰੇਕ, ਦਿੱਲੀ ਤੋਂ ਫਿਰ ਆਇਆ ਬੁਲਾਵਾ

ਇਸ ਵੇਲੇ ਦੀ ਵੱਡੀ ਖਬਰ ਇੱਕ ਵਾਰ ਫਿਰ ਤੋਂ ਨਵਜੋਤ ਸਿੱਧੂ ਨਾਲ ਜੁੜੀ ਹੋਈ ਹੈ। ਅਸਲ ਵਿੱਚ ਕੱਲ੍ਹ ਮੀਡੀਆ ਵਿੱਚ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀਆਂ ਖਬਰਾਂ ਤੋਂ ਬਾਅਦ ਹੁਣ ਮੁੜ ਤੋਂ ਸਿੱਧੂ ਨੁੰ ਦਿੱਲੀ ਤਲਬ ਕੀਤਾ ਗਿਆ ਹੈ। ਨਵਜੋਤ ਸਿੱਧੂ ਨੂੰ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਫੋਨ ਕਰ ਕੇ ਮੁੜ ਤੋਂ ਦਿੱਲੀ ਬੁਲਾਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਅੱਜ ਦੁਪਹਿਰ ਬਾਅਦ ਸੋਨੀਆ ਗਾਂਧੀ ਅਤੇ ਹਰੀਸ਼ ਰਾਵਤ ਨਾਲ ਦਿੱਲੀ ਵਿੱਚ ਮੁਲਾਕਾਤ ਕਰਨਗੇ।

Disappointed by paltry raise: Captain Amarinder Singh on MSP hike

ਜਿੱਥੇ ਕਿ ਇੱਕ ਵਾਰ ਫਿਰ ਤੋਂ ਨਵਜੋਤ ਸਿੱਧੂ ਦੀ ਜ਼ਿੰਮੇਵਾਰੀ ਤੈਅ ਕਰਨ ਉੱਪਰ ਚਰਚਾ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਲਕੇ ਹਰੀਸ਼ ਰਾਵਤ ਨੇ ਖਬਰ ਏਜੰਸੀ ਏ.ਐਨ.ਆਈ. ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਗੇ, ਜਦਕਿ ਨਵਜੋਤ ਸਿੱਧੂ ਨੁੰ ਪੰਜਾਬ ਪ੍ਰਧਾਨ ਦਾ ਆਹੁਦਾ ਦਿੱਤਾ ਜਾ ਸਕਦਾ ਹੈ।

ਨਾਲ ਹੀ ਉਨਾਂ ਦੋ ਕਾਰਜ਼ਕਾਰੀ ਪ੍ਰਧਾਨਾਂ ਨੂੰ ਆਹੁਦੇ ਦੇਣ ਦੀ ਗੱਲ ਵੀ ਆਖੀ ਸੀ ਜਿਸ ਤੋਂ ਬਾਅਦ ਸ਼ਾਮ ਹੁੰਦਿਆਂ ਹੀ ਨਵਜੋਤ ਸਿੱਧੂ ਚੰਡੀਗੜ੍ਹ ‘ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਨਿਵਾਸ ਤੇ ਪਹੁੰਚੇ ਸੀ, ਜਿਥੇ ਕਿ ਪੱਤਰਕਾਰਾਂ ਮੁਤਾਬਕ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਸੀ। ਇਸ ਦੌਰਾਨ ਸਿੱਧੂ ਦੇ ਨਾਲ ਨਾਲ ਕੈਬਨਿਟ ਮੰਤਰੀ ਚਰਨਜੀਤ ਚੰਨੀ, ਤ੍ਰਿਪਤ ਰਾਜਿੰਦਰ ਬਾਜਵਾ, ਕੁਲਬੀਰ ਜ਼ੀਰਾ ਸਣੇ ਵਿਧਾਇਕ ਪ੍ਰਗਟ ਸਿੰਘ ਵੀ ਮੌਜ਼ੂਦ ਰਹੇ, ਹਾਲਾਂਕਿ ਇਸ ਦੌਰਾਨ ਇਹ ਵੀ ਖਬਰਾਂ ਆਈਆਂ ਸੀ ਕਿ ਸੋਨੀਆ ਗਾਂਧੀ ਨੇ ਵਕਤ ਤੋਂ ਪਹਿਲਾਂ ਸਿੱਧੂ ਦਾ ਨਾਂਮ ਪ੍ਰਧਾਨਗੀ ਲਈ ਚੁਣੇ ਜਾਣ ਦਾ ਐਲਾਨ ਕਰਨ ਦੀਆਂ ਖਬਰਾਂ ਨੂੰ ਹਰੀਸ਼ ਰਾਵਤ ਨੂੰ ਤਲਬ ਵੀ ਕੀਤਾ ਸੀ, ਜਿਸ ਤੋਂ ਬਾਅਦ ਹਰੀਸ਼ ਰਾਵਤ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦੇਣ ਦੇ ਦਾਅਵਿਆਂ ਤੋਂ ਫਿਰਦੇ ਨਜ਼ਰ ਆਏ ਸੀ।

ਅੱਜ ਸਵੇਰੇ ਹੁੰਦਿਆਂ ਹੀ ਮੁੜ ਤੋਂ ਸੋਨੀਆ ਗਾਂਧੀ ਵੱਲੋਂ ਸਿੱਧੂ ਨੁੰ ਤਲਬ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਵਿੱਚ ਅਨੇਕਾਂ ਤਰ੍ਹਾਂ ਦੇ ਬਿਆਨ ਅਤੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਕਈ ਥਾਈਂ ਸਿੱਧੂ ਨੂੰ ਪ੍ਰਧਾਨ ਬਣਾਉਣ ਅਤੇ ਕਈ ਉਪ ਮੁੱਖ ਮੰਤਰੀ ਤੋਂ ਲੈ ਕੇ ਵੱਡਾ ਮੰਤਰੀ ਪਦ ਦੇਣ ਦੀਆਂ ਖਬਰਾਂ ਵੀ ਸਾਹਮਣੇ ਆਈ ਰਹੀਆਂ ਹਨ ਪਰ ਫਿਲਹਾਲ ਲਈ ਇਸ ਸਭ ਉੱਪਰ ਕਾਂਗਰਸ ਹਾਈਕਮਾਨ ਵੱਲੋਂ ਪਰਦਾ ਬਣਾ ਕੇ ਰੱਖਿਆ ਗਿਆ ਅਤੇ ਸੂਤਰਾਂ ਮੁਤਾਬਕ ਫਿਲਹਾਲ ਲਈ ਸਿੱਧੂ ਨੂੰ ਪ੍ਰਧਾਨਗੀ ਮਿਲਦੀ ਨਜ਼ਰ ਨਹੀਂ ਆ ਰਹੀ।

Click to comment

Leave a Reply

Your email address will not be published.

Most Popular

To Top