News

ਨਵਜੋਤ ਸਿੱਧੂ ਦੀ ਤਾਜਪੋਸ਼ੀ ਲਈ ਚੰਡੀਗੜ੍ਹ ਪਹੁੰਚਿਆ ਸਿੱਧੂ ਦਾ ਕਾਫ਼ਲਾ, ਨਵਜੋਤ ਤੇ ਕੈਪਟਨ ਆਹਮੋ-ਸਾਹਮਣੇ

ਵੀਰਵਾਰ ਨੂੰ ਮੁੱਖ ਮੰਤਰੀ ਨੇ ਸਿੱਧੂ ਦੀ ਤਾਜਪੋਸ਼ੀ ਦਾ ਸੱਦਾ ਕਬੂਲ ਕਰ ਲਿਆ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਵਲੋਂ ਭੇਜੇ ਗਏ ਸੱਦੇ ’ਤੇ 55 ਵਿਧਾਇਕਾਂ ਨੇ ਹਸਤਾਖਰ ਕਰ ਕੇ ਮੁੱਖ ਮੰਤਰੀ ਨੂੰ ਨਵੀਂ ਟੀਮ ਨੂੰ ਆਸ਼ੀਰਵਾਦ ਦੇਣ ਦੀ ਬੇਨਤੀ ਕੀਤੀ ਸੀ। ਸਿੱਧੂ ਨੇ ਵੱਖਰੇ ਤੌਰ ’ਤੇ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਉਨ੍ਹਾਂ ਦਾ ਕੋਈ ਨਿੱਜੀ ਏਜੰਡਾ ਨਹੀਂ ਹੈ, ਸਿਰਫ਼ ਇਕ ਜਨ-ਹਿਤੈਸ਼ੀ ਏਜੰਡਾ ਹੈ।

Newly appointed Punjab Pradesh Congress Committee president Navjot Singh Sidhu being welcomed by supporters during his visit to Amritsar, on Tuesday, July 20, 2021. (PTI)

ਇਸ ਲਈ ਪੰਜਾਬ ਕਾਂਗਰਸ ਪਰਿਵਾਰ ਵਿਚ ਸਭ ਤੋਂ ਵੱਡਾ ਹੋਣ ਦੇ ਨਾਤੇ ਮੇਰੀ ਬੇਨਤੀ ਹੈ ਕਿ ਤੁਸੀਂ ਕਿਰਪਾ ਕਰ ਕੇ ਆਓ ਅਤੇ ਨਵੀਂ ਟੀਮ ਨੂੰ ਆਸ਼ੀਰਵਾਦ ਦਿਓ। ਇਹ ਸੱਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਤੇ ਸੰਗਤ ਸਿੰਘ ਗਿਲਜੀਆਂ ਲੈ ਕੇ ਪਹੁੰਚੇ ਸਨ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਨਾ ਸਿਰਫ ਸੱਦਾ ਕਬੂਲ ਕੀਤਾ ਹੈ ਸਗੋਂ ਖੁਦ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਦੇ ਸੀਨੀਅਰ ਨੇਤਾਵਾਂ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਚਾਹ ਦਾ ਸੱਦਾ ਵੀ ਦਿੱਤਾ ਹੈ।

Chief Minister Captain Amarinder Singh says remarks on farm laws taken out  of context

ਉੱਥੋਂ ਸਾਰੇ ਨੇਤਾ ਇਕੱਠੇ ਹੋ ਕੇ ਪੰਜਾਬ ਕਾਂਗਰਸ ਭਵਨ ਜਾਣਗੇ, ਜਿੱਥੇ ਮੁੱਖ ਮੰਤਰੀ ਤੇ ਪੰਜਾਬ ਇੰਚਾਰਜ ਰਾਵਤ ਦੀ ਮੌਜੂਦਗੀ ’ਚ ਪੰਜਾਬ ਦੇ ਕਾਂਗਰਸ ਪ੍ਰਧਾਨ ਸਿੱਧੂ ਸਮੇਤ ਕਾਰਜਕਾਰੀ ਪ੍ਰਧਾਨਾਂ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਦੀ ਤਾਜਪੋਸ਼ੀ ਹੋਵੇਗੀ। ਕਾਰਜਕਾਰੀ ਪ੍ਰਧਾਨ ਨਾਗਰਾ ਤੇ ਗਿਲਜੀਆਂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਪ੍ਰਧਾਨ ਸਮੇਤ ਮੰਤਰੀਆਂ ਤੇ ਵਿਧਾਇਕਾਂ ਦੇ ਸੱਦੇ ਨੂੰ ਕਬੂਲ ਕੀਤਾ ਅਤੇ ਕਿਹਾ ਕਿ ਉਹ ਆਸ਼ੀਰਵਾਦ ਦੇਣ ਲਈ ਪੰਜਾਬ ਕਾਂਗਰਸ ਭਵਨ ਵਿੱਚ ਪਹੁੰਚਣਗੇ।

ਸਿੱਧੂ ਦੀ ਚਿੱਠੀ ’ਤੇ ਜਿਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਨੇ ਹਸਤਾਖ਼ਰ ਨਹੀਂ ਕੀਤੇ, ਉਨ੍ਹਾਂ ਵਿੱਚ ਮੰਤਰੀ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ, ਓਮ ਪ੍ਰਕਾਸ਼ ਸੋਨੀ, ਗੁਰਪ੍ਰੀਤ ਕਾਂਗੜ, ਵਿਜੇਂਦਰ ਸਿੰਗਲਾ, ਅਰੁਣਾ ਚੌਧਰੀ, ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਮੀਤ ਸੋਢੀ, ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ ਸਮੇਤ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਫਤਿਹਜੰਗ ਸਿੰਘ ਬਾਜਵਾ, ਬਲਦੇਵ ਖੈਹਰਾ, ਹਰਦੇਵ ਲਾਡੀ,

ਹਰਦਿਆਲ ਕੰਬੋਜ, ਰਮਨਜੀਤ ਸਿੱਕੀ, ਡਾ. ਰਾਜਕੁਮਾਰ ਚੱਬੇਵਾਲ, ਪਵਨ ਆਦੀਆ, ਸੁਸ਼ੀਲ ਰਿੰਕੂ, ਸੰਜੀਵ ਤਲਵਾਰ, ਰਾਕੇਸ਼ ਪਾਂਡੇ, ਸੁਖਪਾਲ ਖੈਹਰਾ, ਰਾਣਾ ਗੁਰਜੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ ਤੇ ਨਵਤੇਜ ਚੀਮਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਤੇ ਵੀ ਹਸਤਾਖ਼ਰ ਨਹੀਂ ਕੀਤੇ।

Click to comment

Leave a Reply

Your email address will not be published.

Most Popular

To Top