ਨਵਜੋਤ ਸਿੱਧੂ ਦੀ ਗਵਾਹੀ ਮਾਮਲੇ ’ਚ ਕੋਰਟ ਨੇ ਜੇਲ੍ਹ ਸੁਪਰੀਡੈਂਟ ਦੇ ਖ਼ਿਲਾਫ਼ ਬੇਲੇਬਲ ਵਰੰਟ ਕੀਤੇ ਜਾਰੀ

 ਨਵਜੋਤ ਸਿੱਧੂ ਦੀ ਗਵਾਹੀ ਮਾਮਲੇ ’ਚ ਕੋਰਟ ਨੇ ਜੇਲ੍ਹ ਸੁਪਰੀਡੈਂਟ ਦੇ ਖ਼ਿਲਾਫ਼  ਬੇਲੇਬਲ ਵਰੰਟ ਕੀਤੇ ਜਾਰੀ

ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਕੀਤੇ ਕੇਸ ਦੇ ਮਾਮਲੇ ’ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਪਟਿਆਲਾ ਜੇਲ੍ਹ ਤੋਂ ਲੁਧਿਆਣਾ ਕੋਰਟ ਨੇ ਪੇਸ਼ ਕੀਤੇ ਜਾਣ ਦੇ ਮਾਮਲੇ ’ਚ ਪਟਿਆਲਾ ਜੇਲ੍ਹ ਦੇ ਸੁਪਰੀਡੈਂਟ ਦੇ ਖਿਲਾਫ ਅਦਾਲਤ ਵਲੋਂ ਬੇਲੇਬਲ ਵਰੰਟ ਜਾਰੀ ਕੀਤੇ ਗਏ ਨੇ। ਇਹ ਵਰੰਟ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਸੁਮੀਤ ਮੱਕੜ ਵਲੋਂ ਜਾਰੀ ਕੀਤੇ ਗਏ ਹਨ।

ਇਸ ਮਾਮਲੇ ’ਚ ਨਵਜੋਤ ਸਿੱਧੂ ਵਲੋਂ ਆਪਣੀ ਅਰਜ਼ੀ ਹੁਣ ਹਾਈਕੋਰਟ ਲਗਾਉਣ ਦਾ ਫੈਸਲਾ ਕੀਤਾ ਹੈ ਜਿਸ ਸਬੰਧੀ ਸਿੱਧੂ ਦੇ ਵਕੀਲ ਨੇ ਫੋਨ ’ਤੇ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਆਪਣਾ ਫੈਸਲਾ ਪਹਿਲਾਂ ਹੀ ਸੁਣਾ ਚੁਕੀ ਹੈ ਅਤੇ ਉਹ ਹੁਣ ਇਸ ਮਾਮਲੇ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕਰਣਗੇ, ਸਿੱਧੂ ਦੇ ਇਸ ਕੇਸ ਵਿੱਚ ਗਵਾਹੀ ਵਿੱਚ ਨਾ ਪਹੁੰਚ ਕੇ ਵੀਡੀਓ ਕਾਨਫਰੰਸ ਰਾਹੀਂ ਦੇਣ ਦੀ ਅਦਾਲਤ ਅੱਗੇ ਅਰਜ਼ੀ ਲਾਈ ਸੀ, ਜਿਸ ਨੂੰ 19 ਸਤੰਬਰ ਅਦਾਲਤ ਨੇ ਰੱਦ ਕਰ ਦਿੱਤਾ ਸੀ ਸਿੱਧੂ ਨੇ ਆਪਣੀ ਖਰਾਬ ਸਿਹਤ ਦਾ ਅਰਜ਼ੀ ਵਿੱਚ ਹਵਾਲਾ ਦਿੱਤਾ ਸੀ।

ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਕੀਲ ਨੇ ਕਿਹਾ ਕਿ ਕੋਰਟ ਵੱਲੋਂ ਰਾਹਤ ਦੀ ਮੰਗ ਕੀਤੀ ਗਈ ਸੀ। ਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗਵਾਹੀ ਦੀ ਜ਼ਰੂਰਤ ਨਹੀਂ ਹੈ, ਪਰ ਜੇਕਰ ਜ਼ਰੂਰਤ ਹੈ ਤਾਂ ਆਨਲਾਈਨ ਗਵਾਹੀ ਕਰਵਾਈ ਜਾਵੇ, ਜਿਸ ਦਾ ਕਾਰਨ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਕਾਰਨ ਦੱਸਿਆ। ਪਰ ਕੋਰਟ ਵੱਲੋਂ ਹੁਣ ਉਹਨਾਂ ਦੀ ਅਪੀਲ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਟੀਮ ਨੇ ਮਾਨਯੋਗ ਹਾਈਕੋਰਟ ਦਾ ਰੁਖ਼ ਕਰ ਸਕਦੀ ਹੈ।

Leave a Reply

Your email address will not be published.