ਨਵਜੋਤ ਸਿੱਧੂ ਦਾ ਕਿਸਾਨਾਂ ਅਤੇ ਮੁਲਾਜ਼ਮਾਂ ਵੱਲੋਂ ਤਿੱਖਾ ਵਿਰੋਧ
By
Posted on

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਅਤੇ ਠੇਕਾ ਮੁਲਾਜ਼ਮਾਂ ਨੇ ਸਿੱਧੂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਨਾਲ ਧੱਕਾ ਮੁਕੀ ਹੋਈ। ਅੱਜ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੋਗਾ ਵਿੱਚ ਕਾਂਗਰਸੀ ਵਰਕਰਾਂ ਨਾਲ ਬੈਠਕ ਰੱਖੀ ਹੋਈ ਹੈ।

ਕਿਸਾਨਾਂ ਦੇ ਜ਼ਬਰਦਸਤ ਵਿਰੋਧ ਕਾਰਨ ਸਿੱਧੂ ਮੋਗਾ ਦੇ ਪ੍ਰਾਈਮ ਫਾਰਮ ਵਿਖੇ ਆਯੋਜਿਤ ਰੈਲੀ ਵਿੱਚ ਤਕਰੀਬਨ ਡੇਢ ਘੰਟੇ ਦੀ ਦੇਰੀ ਨਾਲ ਪਹੁੰਚ ਸਕੇ। 27 ਮਿੰਟ ਦੇ ਸੰਬੋਧਨ ਵਿੱਚ ਉਹਨਾਂ ਨੇ ਸੁਖਬੀਰ ਬਾਦਲ ਅਤੇ ਹਾਲ ਹੀ ਵਿੱਚ ਐਲਾਨੇ 18 ਨੁਕਾਤੀ ਪ੍ਰੋਗਰਾਮ ਤੇ ਹਮਲਾ ਬੋਲਿਆ। ਇਸ ਦੇ ਨਾਲ ਹੀ ਉਹਨਾਂ ਨੇ ਬਾਦਲ ਦੀਆਂ ਬੱਸਾਂ ਤੋਂ ਪਰਮਿਟ ਤੇ ਪ੍ਰਤੀ ਕਿਲੋਮੀਟਰ 1 ਰੁਪਏ ਘੱਟ ਲੈਣ ਦੇ ਮਾਮਲੇ ਤੇ ਸਾਬਕਾ ਬਾਦਲ ਸਰਕਾਰ ਤੇ ਹਮਲਾ ਕੀਤਾ ਹੈ, ਪਰ ਆਪਣੀ ਹੀ ਸਰਕਾਰ ਵੱਲ ਉਂਗਲ ਚੁੱਕੀ।
