News

ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣ ਪਹੁੰਚੇ, ਮੀਡੀਆ ਤੋਂ ਬਣਾਈ ਦੂਰੀ

ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਪਿਛਲੇ 28 ਦਿਨਾਂ ਤੋਂ ਡਟੇ ਹਨ। ਇਸ ਅੰਦੋਲਨ ਚ ਕਿਸਾਨਾਂ ਨੇ ਕਿਸੇ ਵੀ ਸਿਆਸੀ ਲੀਡਰ ਨੂੰ ਆਉਣ ਤੋ ਮਨ੍ਹਾਂ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਵੀ ਸਿਆਸੀ ਲੀਡਰ ਸੋਸ਼ਲ ਮੀਡੀਆ ਜ਼ਰੀਏ ਕਿਸਾਨਾਂ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਹਨ।

ਬੀਤੇ ਦਿਨ ਕਾਂਗਰਸ ਦੇ ਲੀਡਰ ਨਵਜੋਤ ਸਿੱਧੂ ਨੇ ਟਵੀਟ ਕਰਦੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੇਸ਼ ਦੇ ਪ੍ਰਧਾਨ ਮੰਤਰੀ ‘ਤੇ ਤੰਜ ਕੱਸਿਆ ਹੈ। ਪਰ ਉੱਥੇ ਹੀ ਅੰਮ੍ਰਿਤਸਰ ‘ਚ ਨਵਜੋਤ ਸਿੱਧੂ ਵੱਲੋਂ ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਤੋਂ ਮੀਡੀਆ ਨਾਲ ਦੂਰੀ ਬਣਾਈ ਰੱਖੀ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕੁੱਝ ਪੱਤਰਕਾਰਾਂ ਵੱਲੋਂ ਨਵਜੋਤ ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਮੌਕੇ ‘ਤੇ ਨਵਜੋਤ ਸਿੱਧੂ ਉਹਨਾਂ ਨਾਲ ਗੱਲ ਕੀਤੇ ਬਿਨਾਂ ਹੀ ਆਪਣੀ ਗੱਡੀ ‘ਚ ਬੈਠ ਜਾਂਦੇ ਹਨ। ਦੱਸ ਦੇਈਏ ਕਿ ਨਵਜੋਤ ਸਿੱਧੂ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ ਭਾਵੇਂ ਉਹ ਕੁੱਝ ਬੋਲਣ ਜਾਂ ਫਿਰ ਨਾਂਹ।

ਉੱਥੇ ਹੀ ਨਵਜੋਤ ਸਿੱਧੂ ਵੱਲੋਂ ਸੋਸ਼ਲ ਮੀਡੀਆ ‘ਤੇ ਕਿਸਾਨਾਂ ਦੇ ਹੱਕ ‘ਚ ਕੋਈ ਨਾ ਕੋਈ ਪੋਸਟ ਸਾਂਝੀ ਜ਼ਰੂਰ ਕੀਤੀ ਜਾਂਦੀ ਹੈ। ਬੀਤੇ ਦਿਨ ਵੀ ਸਿੱਧੂ ਵੱਲੋਂ ਚੁੱਪ ਚਪੀਤੇ ਪ੍ਰਧਾਨ ਮੰਤਰੀ ਮੋਦੀ ‘ਤੇ ਤੰਜ ਕਸਿਆ ਗਿਆ ਹੈ ਕਿ ‘ਰਾਜਾ ਐਨਾ ਵੀ ਫ਼ਕੀਰ ਨਾ ਚੁਣੋ ਕਿ ਕੋਈ ਵੀ ਵਪਾਰੀ ਉਸ ਨੂੰ ਆਪਣੀ ਜੇਬ ‘ਚ ਪਾਈ ਫਿਰੇ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਵੱਲੋਂ ਧਾਰੀ ਗਈ ਚੁੱਪੀ ਨੂੰ ਕਦੋਂ ਤੱਕ ਤੋੜਿਆ ਜਾਂਦਾ ਹੈ।

Click to comment

Leave a Reply

Your email address will not be published. Required fields are marked *

Most Popular

To Top