ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ “ਜੇ ਸੁਖਬੀਰ ਪੰਜਾਬ ਦਾ ਭਲਾ ਚਾਹੁੰਦਾ ਹੈ ਤਾਂ ਪੰਜਾਬ ਛੱਡ ਦੇਵੇ”

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਵੱਡੇ-ਵੱਡੇ ਇਲਜ਼ਾਮ ਲਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਟਿਕਟਾਂ ਵੇਚਣ ਦੇ ਇਲਜ਼ਾਮ ਮਗਰੋਂ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕੀਤਾ ਹੈ। ਉਹਨਾਂ ਕਿਹਾ ਕਿ ਟਿਕਟਾਂ ਵੇਚਣ ਦਾ ਕੰਮ ਸੁਖਬੀਰ ਬਾਦਲ ਦਾ ਹੈ ਤਾਂ ਉਸ ਨੂੰ ਹੀ ਇਸ ਬਾਰੇ ਪਤਾ ਹੈ।

ਬੀਬਾ ਸਿੱਧੂ ਨੇ ਕਿਹਾ ਕਿ ਮਾਫੀਆ ਰਾਜ ਵੀ ਸੁਖਬੀਰ ਨੇ ਸ਼ੁਰੂ ਕੀਤਾ ਸੀ। ਨਵਜੋਤ ਕੌਰ ਨੇ ਕਿਹਾ ਕਿ, “ਜੇ ਸੁਖਬੀਰ ਬਾਦਲ ਪੰਜਾਬ ਦਾ ਭਲਾ ਚਾਹੁੰਦਾ ਹੈ ਤਾਂ ਪੰਜਾਬ ਛੱਡ ਦੇਵੇ।” ਬੀਬਾ ਨਵਜੋਤ ਕੌਰ ਨੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਚੋਣ ਪ੍ਰਚਾਰ ਕੀਤਾ ਤੇ ਕਈ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਅੰਮ੍ਰਿਤਸਰ ਪੂਰਬੀ ਹਲਕੇ ਦੇ ਮੋਹਕਮਪੁਰਾ ਵਿਖੇ ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਡਾ. ਸਿੱਧੂ ਨੇ ਨਵਜੋਤ ਸਿੱਧੂ ਦੀ ਪੰਜਾਬ ਪ੍ਰਤੀ, ਅੰਮ੍ਰਿਤਸਰ ਪ੍ਰਤੀ ਸੋਚ ਤੇ ਹਲਕੇ ਪ੍ਰਤੀ ਸੋਚ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਉਹ ਹਮੇਸ਼ਾ ਆਪਣੀ ਗੱਲ ਰੱਖਦੇ ਹਨ ਤੇ ਕਦੇ ਵੀ ਹਾਈਕਮਾਂਡ ਨੂੰ ਚੈਲੰਜ ਨਹੀਂ ਕੀਤਾ। ਡਾ. ਸਿੱਧੂ ਨੇ ਸੁਖਬੀਰ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ।
ਉਹਨਾਂ ਕਿਹਾ ਕਿ ਲੋਕ ਵਿਧਾਇਕ ਨੂੰ ਫੜ ਲੈਂਦੇ ਹਨ ਪਰ ਹੇਠਾਂ ਤੋਂ ਉਪਰ ਤੱਕ ਚੋਰ ਬੈਠੇ ਹਨ, ਵਿਧਾਇਕ ਤਾਂ ਪੈਸੇ ਜਾਰੀ ਕਰਵਾਉਂਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ, ਜੇ ਬਾਕੀ ਕੰਮਾਂ ਵਿੱਚ ਮੈਰਿਟ ਦੇਖੀ ਜਾਂਦੀ ਹੈ ਤਾਂ ਸਿਆਸਤਦਾਨ ਚੁਣਨ ਵੇਲੇ ਮੈਰਿਟ ਦੇਖਣੀ ਚਾਹੀਦੀ ਹੈ।
