News

ਨਵਜੋਤ ਕੌਰ ਸਿੱਧੂ ਦਾ ਬਿਆਨ, ਨਵਜੋਤ ਸਿੱਧੂ ਨੇ ਪੰਜਾਬ ਲਈ ਠੁਕਰਾਇਆ 10 ਕਰੋੜ ਦਾ ਆਫ਼ਰ

ਨਵਜੋਤ ਕੌਰ ਸਿੱਧੂ ਅੱਜ ਪਿੰਡ ਚੋਰਾ ਹਲਕਾ ਸਨੌਰ ਪਹੁੰਚੇ ਸਨ। ਉਹ ਰਾਹੁਲ ਗਾਂਧੀ ਦੇ ਜਨਮਦਿਨ ਦੇ ਮੌਕੇ ਲੰਗਰ ਵੰਡਣ ਦੀ ਸ਼ੁਰੂਆਤ ਕਰਨ ਆਏ ਸਨ। ਇੱਥੇ ਉਹਨਾਂ ਨੇ ਪਤੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਨੇ ਚੁੱਪ ਰਹਿਣ ਲਈ ਕਿਹਾ ਹੈ ਤੇ ਉਹ ਹਾਈਕਮਾਨ ਦਾ ਹੁਕਮ ਮੰਨ ਰਹੇ ਹਨ। ਹਾਈ ਕਮਾਂਡ ਦੇ ਫ਼ੈਸਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਪਣਾ ਫ਼ੈਸਲਾ ਰੱਖਣਗੇ ਕਿ ਪੰਜਾਬ ਦੇ ਭਲੇ ਲਈ ਉਹਨਾਂ ਨੇ ਕੀ ਕਰਨਾ ਹੈ।

Navjot Singh Sidhu has a message from his friend Imran Khan - India News

ਉਹਨਾਂ ਨੇ ਪੰਜਾਬ ਸਰਕਾਰ ਵੱਲੋਂ 2 ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਿੱਤੇ ਜਾਣ ਦੀ ਵੀ ਆਲੋਚਨਾ ਕੀਤੀ। ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਇਸ਼ਤਿਹਾਰਾਂ ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਜੇ ਕੰਮ ਕੀਤੇ ਹੋਣ ਤਾਂ ਇਸ਼ਤਿਹਾਰਾਂ ਦੀ ਲੋੜ ਨਹੀਂ ਹੁੰਦੀ। ਪੋਸਟਰ ਵਾਰ ਬਾਰੇ ਉਹਨਾਂ ਕਿਹਾ ਕਿ ਉਹ ਇਸ ਦੇ ਵਿਰੁਧ ਹਨ ਅਤੇ ਅਪਣੇ ਸਮਰਥਕਾਂ ਨੂੰ ਇਹ ਕੰਮ ਨਾ ਕਰਨ ਲਈ ਸਖ਼ਤ ਤਾੜਨਾ ਦਿੱਤੀ ਹੈ।

ਚੋਣਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਪਾਰਟੀ ਜਿੱਥੇ ਚੋਣ ਲੜਨ ਨੂੰ ਕਹੇਗੀ ਉਹ ਉਥੇ ਚੋਣ ਲੜ ਲੈਣਗੇ। ਉਹਨਾਂ ਅੱਗੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕਪਿਲ ਸ਼ਰਮਾ ਦੇ ਸ਼ੋਅ ਤੋਂ ਵੀ ਇਨਕਾਰ ਕੀਤਾ ਅਤੇ ਦੁਬਈ ਵਿੱਚ ਹੋ ਰਹੇ ਕ੍ਰਿਕਟ ਟੂਰਨਾਮੈਂਟ ਦੇ 10 ਕਰੋੜ ਦੇ ਪੈਕੇਜ ਨੂੰ ਵੀ ਸਿੱਧੂ ਵੱਲੋਂ ਠੁਕਰਾਇਆ ਗਿਆ।

Click to comment

Leave a Reply

Your email address will not be published.

Most Popular

To Top