ਨਰਮੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਨਾਲ ਇੰਝ ਹੋ ਰਹੀ ਹੈ ਲੁੱਟ

ਖੇਤੀ ਕਾਨੂੰਨਾਂ ਦਾ ਅਸਰ ਪੰਜਾਬ ਵਿੱਚ ਦਿਸਣਾ ਸ਼ੁਰੂ ਹੋ ਗਿਆ ਹੈ। ਨਰਮੇ ਦੀ ਫ਼ਸਲ ਵੇਚਣ ਤੇ ਕੁਆਲਿਟੀ ਦੇ ਨਾਮ ਤੇ ਕਾਟ ਲਾਈ ਜਾ ਰਹੀ ਹੈ। ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਦੀ ਤਰਫੋਂ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ। ਪਰ ਮਾਨਸਾ ਵਿੱਚ ਕਿਸਾਨਾਂ ਦੀ ਵੱਡੇ ਪੱਧਰ ਤੇ ਲੁੱਟ ਕੀਤੀ ਜਾ ਰਹੀ ਹੈ।

ਕਿਸਾਨਾਂ ਤੋਂ ਨਰਮੇ ਦੀ ਕੁਆਲਿਟੀ ਕੱਟ ਦੇ ਨਾਮ ਤੇ 2 ਕਿੱਲੋ ਪ੍ਰਤੀ ਕੁਇੰਟਲ ਵੱਧ ਨਰਮਾ ਲਿਆ ਜਾ ਰਿਹਾ ਹੈ। ਇਸ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਮਾਨਸਾ ਰੋਡ ਜਾਮ ਕਰ ਕੇ ਰੋਸ ਪ੍ਰਗਟ ਕੀਤਾ। ਇਸ ਵਾਰ ਨਰਮੇ ਦੀ ਖਰੀਦ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਕਰ ਰਹੀ ਹੈ ਪਰ ਨਰਮੇ ਦੀ ਕੁਆਲਿਟੀ ਦੇ ਨਾਮ ਤੇ ਲੁੱਟ ਹੋ ਰਹੀ ਹੈ।
ਗੁਸਾਏ ਕਿਸਾਨਾਂ ਨੇ ਮਾਨਸਾ ਸਿਰਸਾ ਰੋਡ ਜਾਮ ਕਰ ਦਿੱਤਾ। ਕਿਸਾਨਾਂ ਨੇ ਦਸਿਆ ਕਿ ਖਰੀਦਦਾਰੀ ਕੁਆਲਿਟੀ ਦੇ ਨਾਮ ਤੇ ਉਹਨਾਂ ਤੋਂ ਹਰ ਕੁਇੰਟਲ ਪਿੱਛੇ ਫਾਲਤੂ ਨਰਮਾ ਵਸੂਲ ਰਹੇ ਹਨ। ਜਦਕਿ ਮਾਲ ਦੀ ਕੁਆਲਿਟੀ ਠੀਕ ਹੈ ਪਰ ਹਰ ਵਾਰ ਬਹਾਨਾ ਬਣਾ ਕੇ ਉਹਨਾਂ ਨੂੰ ਲੁਟਿਆ ਜਾ ਰਿਹਾ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਜਿਹੀ ਲੁੱਟ ਨਾ ਰੁਕੀ ਤਾਂ ਕਿਸਾਨ ਯੂਨੀਅਨ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਵੇਗੀ।
