News

ਨਜਾਇਜ਼ ਸਬੰਧਾਂ ਦੇ ਚਲਦਿਆਂ ਮਾਂ ਨੇ ਆਪਣੇ ਹੀ ਪੁੱਤ ਦਾ ਕੀਤਾ ਕਤਲ

ਕਹਿੰਦੇ ਨੇ ਕਿ ਪੁੱਤ ਲੈਣ ਲਈ ਮਾਂ ਪਿਓ ਸੁੱਖਾਂ ਸੁੱਖ ਦੇ ਹਨ, ਦਰ ਦਰ ‘ਤੇ ਮੱਥੇ ਟੇਕਦੇ ਤੇ ਨੱਕ ਰਗੜਦੇ ਹਨ। ਪਰ ਅਜਿਹੇ ‘ਚ ਗੁਰਦਾਸਪੁਰ ਦੇ ਇੱਕ ਪਿੰਡ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਅਸਲ ‘ਚ  ਗੁਰਦਾਸਪੁਰ ਵਿੱਚ ਨਜਾਇਜ਼ ਸਬੰਧਾਂ ਦੇ ਚਲਦਿਆਂ ਇਕ ਮਾਂ ਵਲੋਂ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪੁੱਤਰ ਦਾ ਕਤਲ ਕਰਵਾ ਦਿੱਤਾ।

ਜਾਣਕਾਰੀ ਮੁਤਾਬਿਕ ਪਿੰਡ ਝੰਡਾਂ ਗੁਜਰਾਂ ਵਿੱਚ ਇਕ ਅੱਧ ਸੜੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਤੇ ਮ੍ਰਿਤਕ ਦੀ ਮਾਂ ਰੁਪਿੰਦਰਜੀਤ ਕੌਰ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ।

ਐਸਐਸਪੀ ਨਾਨਕ ਸਿੰਘ ਮੁਤਾਬਿਕ ਮ੍ਰਿਤਕ ਦੀ ਮਾਤਾ ਰੁਪਿੰਦਰਜੀਤ ਕੌਰ ਦਾ ਇੱਕ ਨੌਜਵਾਨ ਨਾਲ ਨਜਾਇਜ਼ ਸਬੰਧ ਸੀ ਅਤੇ ਉਸ ਦਾ ਪੁੱਤਰ ਉਸ ਨੂੰ ਰੋਕਦਾ ਸੀ ਅਤੇ ਜਿਸ ਕਾਰਨ ਮਾਂ ਨੇ ਪੁੱਤਰ ਨੂੰ ਰਸਤੇ ‘ਚੋ ਹਟਾਉਣ ਲਈ ਆਪਣੇ ਪ੍ਰੇਮੀ ਅਤੇ ਉਸ ਦੇ ਇੱਕ ਹੋਰ ਸਾਥੀ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਲਾਸ਼ ਨੂੰ ਡਰੇਨ ਵਿਚ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ।

ਉਹਨਾਂ ਮੁਤਾਬਿਕ ਮ੍ਰਿਤਕ ਮਾਤਾ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਸਾਥੀ ਅਜੇ ਫਰਾਰ ਹੈ ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।  

Click to comment

Leave a Reply

Your email address will not be published.

Most Popular

To Top