ਨਜਾਇਜ਼ ਮਾਈਨਿੰਗ ਖਿਲਾਫ ਪੰਜਾਬ ਪੁਲਿਸ ਨੇ ਖੰਨਾ ‘ਚ ਕੀਤੀ ਛਾਪੇਮਾਰੀ

 ਨਜਾਇਜ਼ ਮਾਈਨਿੰਗ ਖਿਲਾਫ ਪੰਜਾਬ ਪੁਲਿਸ ਨੇ ਖੰਨਾ ‘ਚ ਕੀਤੀ ਛਾਪੇਮਾਰੀ

ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਖੰਨਾ ਦੀ ਐਸਪੀ ਡਾਕਟਰ ਪ੍ਰਗਿਆ ਜੈਨ ਨੇ ਤੜਕੇ 4 ਵਜੇ ਸਤਲੁਜ ਬੰਨ੍ਹ ਤੇ ਛਾਪਾ ਮਾਰਿਆ। ਰੇਡ ਟੀਮ ਵਿੱਚ 2 ਡੀਐਸਪੀ ਸਮੇਤ 50 ਪੁਲਿਸ ਮੁਲਾਜ਼ਮ ਸ਼ਾਮਲ ਸੀ। ਇਸ ਦੌਰਾਨ ਖੱਡਾਂ ਚੈੱਕ ਕੀਤੀਆਂ ਗਈਆਂ ਅਤੇ ਨਾਲ ਲਗਦੇ 11 ਪਿੰਡਾਂ ਵਿੱਚ ਚੈਕਿੰਗ ਕੀਤੀ ਗਈ।

306 Cases Registered Against Illegal Sand Miners Since AAP Came To Power In  Punjab: Minister Bains

ਸਤਲੁਜ ਦਰਿਆ ਪੁਲ ਤੇ ਕਰੀਬ 3 ਘੰਟੇ ਨਾਕਾਬੰਦੀ ਕੀਤੀ ਗਈ। ਐਸਪੀ ਨੇ ਕਿਹਾ ਕਿ ਰੇਤ ਮਾਫ਼ੀਆ ਨੂੰ ਨੱਥ ਪਾਉਣ ਲਈ ਇਹ ਰੇਡ ਕੀਤੀ ਗਈ। ਇਸ ਦੌਰਾਨ ਕਿਤੇ ਵੀ ਮਾਈਨਿੰਗ ਦੇ ਨਿਸ਼ਾਨ ਨਹੀਂ ਮਿਲੇ। ਸਤਲੁਜ ਬੰਨ੍ਹ ਨਾਲ ਲਗਦੇ ਪੁਲਿਸ ਜ਼ਿਲ੍ਹਾ ਖੰਨਾ ਦੇ 11 ਪਿੰਡਾਂ ਵਿੱਚ ਵੀ ਚੈਕਿੰਗ ਕੀਤੀ ਗਈ।

ਇਸ ਰੇਡ ਦਾ ਮਕਸਦ ਰੇਡ ਮਾਫ਼ੀਆ ਨੂੰ ਨੱਥ ਪਾਉਣਾ ਸੀ। ਪੰਜਾਬ ਵਿੱਚ ਨਜਾਇਜ਼ ਮਾਈਨਿੰਗ ਵੱਡਾ ਮੁੱਦਾ ਬਣਿਆ ਹੋਇਆ ਹੈ। ਸਰਕਾਰ ਵੱਲੋਂ ਇਸ ਤੇ ਠੱਲ੍ਹ ਪਾਉਣ ਲਈ ਯਤਨ ਤਾਂ ਕੀਤੇ ਜਾ ਰਹੇ ਹਨ ਪਰ ਅਜੇ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

Leave a Reply

Your email address will not be published.