ਨਗਰ ਨਿਗਮ ਚੋਣਾਂ: ਲੁਧਿਆਣਾ ’ਚ ਇੱਕ ਹੀ ਰਹੇਗਾ ਮੇਅਰ, ਵਾਰਡਾਂ ਦੀ ਬਾਊਂਡਰੀ ਹੋਣਾ ਫਾਈਨਲ ਬਾਕੀ

 ਨਗਰ ਨਿਗਮ ਚੋਣਾਂ: ਲੁਧਿਆਣਾ ’ਚ ਇੱਕ ਹੀ ਰਹੇਗਾ ਮੇਅਰ, ਵਾਰਡਾਂ ਦੀ ਬਾਊਂਡਰੀ ਹੋਣਾ ਫਾਈਨਲ ਬਾਕੀ

ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣ ਲਈ ਨਵੇਂ ਸਿਰੇ ਤੋਂ ਕਰਵਾਈ ਜਾ ਰਹੀ ਵਾਰਡਬੰਦੀ ਨੂੰ ਲੈ ਕੇ ਭਾਵੇਂ ਹੀ ਹੁਣ ਵਾਰਡਾਂ ਦੀ ਬਾਊਂਡਰੀ ਕਲੀਅਰ ਨਹੀਂ ਹੋਈ ਹੈ ਪਰ ਇਹ ਜ਼ਰੂਰ ਸਾਫ਼ ਹੋ ਗਿਆ ਹੈ ਕਿ ਮਹਾਨਗਰ ਵਿੱਚ ਵਾਰਡਾਂ ਦੀ ਗਿਣਤੀ 95 ਤੋਂ ਨਹੀਂ ਵਧੇਗੀ ਅਤੇ ਇੱਕ ਹੀ ਮੇਅਰ ਰਹੇਗਾ। ਇਸ ਦਾ ਨੋਟੀਫਿਕੇਸ਼ਨ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿਵੇਕ ਪ੍ਰਤਾਪ ਸਿੰਘ ਦੇ ਹਵਾਲੇ ਤੋਂ ਜਾਰੀ ਕਰ ਦਿੱਤਾ ਗਿਆ ਹੈ।

Ludhiana residents have high hopes from MC Budget this time - Hindustan  Times

ਇਸ ਲਈ 2011 ਦੀ ਜਨਗਣਨਾ ਵਿੱਚ ਸਾਹਮਣੇ ਆਈ 16.18 ਲੱਖ ਦੀ ਆਬਾਦੀ ਨੂੰ ਆਧਾਰ ਬਣਾਇਆ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਮਹਾਨਗਰ ਵਿੱਚ ਵਾਰਡਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀਆਂ ਅਟਕਲਾਂ ਤੇ ਵਿਰਾਮ ਲੱਗ ਗਿਆ ਹੈ ਕਿਉਂ ਕਿ 100 ਤੋਂ ਜ਼ਿਆਦਾ ਵਾਰਡ ਬਣਾਉਣ ਤੇ 2 ਮੇਅਰ ਬਣਾਉਣ ਦਾ ਨਿਯਮ ਹੈ। ਸਰਕਾਰ ਨੇ ਐਸਸੀ ਅਤੇ ਬੀਸੀ ਕੈਟਾਗਿਰੀ 2.31 ਲੱਖ ਤੋਂ ਜ਼ਿਆਦਾ ਦੀ ਆਬਾਦੀ ਦੇ ਹਿਸਾਬ ਨਾਲ 16 ਵਾਰਡ ਰਿਜ਼ਰਵ ਕੀਤੇ ਗਏ ਹਨ।

ਇਹਨਾਂ ਵਿੱਚੋਂ 14 ਵਾਰਡ ਐਸਸੀ ਕੈਟਾਗਿਰੀ ਲਈ ਹਨ, ਜਿਹਨਾਂ ਵਿੱਚੋਂ ਅੱਧੀਆਂ ਔਰਤਾਂ ਦੇ ਹਿੱਸਿਆਂ ਵਿੱਚ ਆਉਣਗੇ, ਜਦਕਿ ਬੀਸੀ ਕੈਟਾਗਿਰੀ ਲਈ 2 ਵਾਰਡ ਹੋਣਗੇ। ਫਿਲਹਾਲ ਵਾਰਡਾਂ ਦੀ ਬਾਊਂਡਰੀ ਫਾਈਨਲ ਹੋਣਾ ਬਾਕੀ ਹੈ ਜਿਸ ਲਈ ਡੋਰ-ਟੂ-ਡੋਰ ਸਰਵੇ ਵਿੱਚ ਸਾਹਮਣੇ ਆਉਣ ਵਾਲੇ ਅੰਕੜਿਆਂ ਨੂੰ ਆਧਾਰ ਬਣਾਇਆ ਜਾਵੇਗਾ, ਭਾਵੇਂ ਕਿ ਹੁਣ ਹਲਕਾ ਸੈਂਟਰਲ ਅਤੇ ਆਤਮ ਨਗਰ ਵਿੱਚ ਇਹ ਕੰਮ 50 ਫ਼ੀਸਦੀ ਵੀ ਨਹੀਂ ਹੋਇਆ ਅਤੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦਾ ਫ਼ੈਸਲਾ ਨਾ ਹੋਣ ਕਾਰਨ ਰਫ਼ਤਾਰ ਹੋਰ ਹੌਲੀ ਹੋ ਗਈ ਹੈ।

Leave a Reply

Your email address will not be published.