ਧਰਮ ਪਰਿਵਰਤਨ ਨੂੰ ਲੈ ਕੇ ਈਸਾਈ ਪ੍ਰਤੀਨਿਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਕੀਤੀ ਮੁਲਾਕਾਤ

 ਧਰਮ ਪਰਿਵਰਤਨ ਨੂੰ ਲੈ ਕੇ ਈਸਾਈ ਪ੍ਰਤੀਨਿਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਕੀਤੀ ਮੁਲਾਕਾਤ

ਪੰਜਾਬ ’ਚ ਕਥਿਤ ਜਬਰੀ ਧਰਮ ਪਰਿਵਰਤਨ ਨੂੰ ਲੈ ਕੇ ਚਲ ਰਹੇ ਵਿਵਾਦ ਕਾਰਨ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲ ਕੇ ਇਸ ਮੁੱਦੇ ’ਤੇ ਗੱਲਬਾਤ ਕੀਤੀ। ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ਼੍ਰੀ ਅਕਾਲ ਤਖ਼ਤ ਨੇ ਸਿੱਖ ਕੌਮ ਨੂੰ ਕਿਹਾ ਕਿ, “ਉਹ ਪੰਜਾਬ ’ਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੀ ਲੋੜ ’ਤੇ ਵਿਚਾਰ ਕਰਨ ਅਤੇ ‘ਕੁੱਝ ਅਖੌਤੀ ਈਸਾਈ ਮਸ਼ੀਨਰੀਆਂ’ ਵੱਲੋਂ ਧਰਮ ਪਰਿਵਰਤਨ ਦੀਆਂ ਸ਼ਰਾਰਤਾਂ ਬਾਰੇ ਵਿਚਾਰ ਕਰਨ ਲਈ ਕਿਹਾ ਹੈ।”

ਕੈਥੋਲਿਕ ਚਰਚ ਆੱਫ ਇੰਡੀਆਂ ਅਤੇ ਚਰਚ ਆੱਫ ਨਾਰਥ ਇੰਡੀਆਂ ਦੇ ਪ੍ਰਤੀਨਿਧੀਆਂ ਅਤੇ ਸੱਤ ਹੋਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਸ਼੍ਰੀ ਅਕਾਲ ਤਖ਼ਤ ਦੇ ਨਾਲ ਹੋਈ ਬੈਠਕ ’ਚ ਹਿੱਸਾ ਲਿਆ। ਈਸਾਈ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਦੋ ਭਾਈਚਾਰੀਆਂ ਵਿਚਕਾਰ ਕਥਿਤ ਤੌਰ ’ਤੇ ਦਰਾਰ ਪੈਦਾ ਕਰ ਰਹੇ ਪੁਜਾਰੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਅਜਿਹੇ ਅਭਿਆਸਾਂ ਦੀ ਜਾਂਚ ਕਰਨ ਦੀ ਲੋੜ ਹੈ, ਜਿਹੜੇ ਦੋ ਭਾਈਚਾਰਿਆਂ ’ਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਪੰਜਾਬ ਵਿੱਚ ਧਰਮ ਪਰਿਵਰਤਨ ਦਾ ਮਸਲਾ ਨਵਾਂ ਨਹੀਂ ਹੈ। ਸਮੇਂ-ਸਮੇਂ ‘ਤੇ ਇਹ ਮਾਮਲਾ ਉੱਠਦਾ ਰਿਹਾ ਹੈ।

ਸਿਆਸੀ ਵਿਸ਼ਲੇਸ਼ਕ ਡਾ. ਪ੍ਰਮੋਦ ਕੁਮਾਰ ਦੱਸਦੇ ਹਨ ਕਿ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਵਿੱਚ ਅੰਮ੍ਰਿਤ ਪ੍ਰਚਾਰ, ਆਰੀਆ ਸਮਾਜ ਵਿੱਚ ਸ਼ੁੱਧੀ ਅਤੇ ਤਬਲੀਘ ਤੇ ਤੰਜ਼ੀਮ ਮੂਵਮੈਂਟ ਇਸਲਾਮ ਧਰਮ ਵਿੱਚ ਚੱਲੀ। ਸਾਲ 2014 ਵਿੱਚ ਵੀ ਕੁਝ ਰਿਪੋਰਟਾਂ ਛਪੀਆਂ ਜਿਸ ਵਿੱਚ ਕਿਹਾ ਗਿਆ ਕਿ ਕਰੀਬ 8000 ਈਸਾਈਆਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਕਰਵਾਇਆ ਗਿਆ।

Leave a Reply

Your email address will not be published.