Uncategorized

ਦੰਦ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਇਹ 5 ਘਰੇਲੂ ਉਪਾਅ ਅਜਮਾ ਕੇ ਜਲਦ ਪਾਓ ਛੁਟਕਾਰਾ

ਦੰਦ ਦਾ ਦਰਦ ਸਹਿਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਕਈ ਵਾਰ ਦੰਦ ਵਿਚ ਦਰਦ ਹੋਣ ਨਾਲ ਸੋਜ ਵੀ ਆ ਜਾਂਦੀ ਹੈ। ਅਜਿਹੇ ਵਿੱਚ ਬੋਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਖਾਣ-ਪੀਣ ਵਿੱਚ ਵੀ ਦਿੱਕਤ ਆਉਂਦੀ ਹੈ। ਕੁੱਝ ਲੋਕ ਦੰਦ ਦੇ ਦਰਦ ਲਈ ਘਰੇਲੂ ਨੁਸਖ਼ੇ ਅਪਣਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਘਰ ਵਿਚ ਹੀ ਦੰਦ ਦੇ ਦਰਦ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ?

ਜੇ ਨਹੀਂ, ਤਾਂ ਅਸੀਂ ਕੁੱਝ ਅਜਿਹੇ ਘਰੇਲੂ ਉਪਾਵਾਂ ਬਾਰੇ ਦਸ ਰਹੇ ਹਾਂ ਜਿਸ ਦਾ ਇਸਤੇਮਾਲ ਕਰ ਤੁਸੀਂ ਅਪਣੇ ਦੰਦ ਦੇ ਦਰਦ ਤੋਂ ਰਾਹਤ ਪਾ ਸਕਦੇ ਹਨ। ਦੰਦ ਦੇ ਦਰਦ ਦਾ ਇਲਾਜ ਇਕ ਲੰਬੀ ਪ੍ਰਕਿਰਿਆ ਹੋ ਸਕਦੀ ਹੈ ਪਰ ਉਸ ਦੌਰਾਨ ਤੁਸੀਂ ਕੁੱਝ ਚੀਜ਼ਾਂ ਦਾ ਇਸਤੇਮਾਲ ਕਰ ਕੇ ਇਸ ਦਰਦ ਨੂੰ ਘਟ ਕਰ ਸਕਦੇ ਹੋ।

ਕਈ ਵਾਰ ਦੰਦ ਦਰਦ ਹੋਣ ਤੇ ਸਿਰ ਦਰਦ ਅਤੇ ਬੁਖ਼ਾਰ ਵੀ ਹੋਣ ਲਗਦਾ ਹੈ। ਅਜਿਹੇ ਵਿਚ ਤੁਸੀਂ ਦਰਦ ਤੋਂ ਰਾਹਤ ਪਾਉਣ ਲਈ ਇਹ 5 ਘਰੇਲੂ ਉਪਾਅ ਕਰ ਕੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

ਪੁਦੀਨਾ: ਪੁਦੀਨਾ ਦੰਦ ਦੇ ਦਰਦ ਤੋਂ ਰਾਹਤ ਦੇਣ ਵਿਚ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਜੇ ਦੰਦ ਵਿਚ ਕਾਫੀ ਦਰਦ ਹੋ ਰਿਹਾ ਹੈ ਜਾਂ ਫਿਰ ਠੰਡਾ-ਗਰਮ ਲਗ ਰਿਹਾ ਹੈ ਤਾਂ ਪੁਦੀਨਾ ਆਇਲ ਜਾਂ ਫਿਰ ਪੁਦੀਨਾ ਟੀ-ਬੈਗਸ ਕੰਮ ਆ ਸਕਦਾ ਹੈ।

ਇਹ ਵੀ ਪੜ੍ਹੋ: NEET ਪ੍ਰੀਖਿਆ ਦੇ ਮੱਦੇਨਜ਼ਰ ਇਸ ਐਤਵਾਰ ਨੂੰ ਕਰਫਿਊ ਨਹੀਂ ਲੱਗੇਗਾ: ਕੈਪਟਨ ਅਮਰਿੰਦਰ ਸਿੰਘ

ਇਸ ਦੇ ਲਈ ਪੁਦੀਨੇ ਦੇ ਤੇਲ ਦੀਆਂ ਕੁੱਝ ਬੁੰਦਾਂ ਪਾਣੀ ਵਿੱਚ ਮਿਲਾ ਕੇ ਉਸ ਦੀ ਕੁਰਲੀ ਕਰੋ ਜਾਂ ਫਿਰ ਜੇ ਟੀ-ਬੈਗਸ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਸ ਨੂੰ ਗਰਮ ਕਰ ਲਓ। ਫਿਰ ਟੀ-ਬੈਗ ਨੂੰ ਠੰਡਾ ਹੋਣ ਦਿਓ ਅਤੇ ਜਦੋਂ ਇਹ ਹਲਕਾ ਗਰਮ ਰਹਿ ਜਾਵੇ ਤਾਂ ਉਸ ਨੂੰ ਮਸੂੜੇ ਤੇ ਲਗਾਓ। ਇਸ ਨਾਲ ਦੰਦ ਦੇ ਦਰਦ ਅਤੇ ਮਸੂੜਿਆਂ ਦੀ ਸੋਜ ਤੋਂ ਰਾਹਤ ਮਿਲ ਸਕਦੀ ਹੈ।

ਲਸਣ

ਰਸੋਈ ਵਿਚ ਅਸਾਨੀ ਨਾਲ ਮਿਲਣ ਵਾਲਾ ਲਸਣ ਤੁਹਾਡੇ ਦੰਦ ਦੇ ਦਰਦ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ। ਲਸਣ ਵਿਚ ਕਈ ਐਂਟੀ ਬੈਕਟੀਰੀਆ ਗੁਣ ਹੁੰਦੇ ਹਨ ਜੋ ਕਿ ਦੰਦ ਤੋਂ ਰਾਹਤ ਦੇਣ ਵਿਚ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਲਸਣ ਦਾ ਪੇਸਟ ਬਣਾ ਕੇ ਇਸ ਨੂੰ ਪ੍ਰਭਾਵਿਤ ਥਾਂ ਤੇ ਲਗਾਓ। ਤੁਸੀਂ ਕੱਚੇ ਲਸਣ ਦੀ ਕਲੀ ਨੂੰ ਚਬਾ ਵੀ ਸਕਦੇ ਹੋ। ਇਸ ਨਾਲ ਵੀ ਤੁਹਾਨੂੰ ਲਾਭ ਹੋ ਸਕਦਾ ਹੈ।

ਇਹ ਵੀ ਪੜ੍ਹੋ: NEET ਪ੍ਰੀਖਿਆ ਦੇ ਮੱਦੇਨਜ਼ਰ ਇਸ ਐਤਵਾਰ ਨੂੰ ਕਰਫਿਊ ਨਹੀਂ ਲੱਗੇਗਾ: ਕੈਪਟਨ ਅਮਰਿੰਦਰ ਸਿੰਘ

ਲੌਂਗ

ਕਈ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੌਂਗ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਲੌਂਗ ਦਾ ਤੇਲ ਅਤੇ ਲੌਂਗ ਦੋਵੇਂ ਹੀ ਦੰਦ ਨੂੰ ਆਰਾਮ ਦੇਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਦੰਦ ਦੇ ਦਰਦ ਨੂੰ ਦੂਰ ਕਰਨ ਲਈ ਲੌਂਗ ਦਾ ਇਸਤੇਮਾਲ ਕਰਨ ਲਈ ਲੌਂਗ ਦੇ ਤੇਲ ਦੀਆਂ ਕੁੱਝ ਬੂੰਦਾਂ ਰੂੰ ਵਿਚ ਪਾ ਕੇ ਦੰਦ ਵਿਚ ਲਗਾਓ। ਇਸ ਤੋਂ ਇਲਾਵਾ ਤੁਸੀਂ ਦੰਦ ਦੇ ਵਿਚਕਾਰ ਵੀ ਲੌਂਗ ਚਬਾ ਸਕਦੇ ਹੋ।

ਨਮਕ

ਗਰਾਰੇ ਕਰਨ ਨਾਲ ਨਾ ਸਿਰਫ ਗਲੇ ਨੂੰ ਰਾਹਤ ਮਿਲਦੀ ਹੈ ਬਲਕਿ ਦੰਦ ਦੇ ਦਰਦ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇ ਤੁਸੀਂ ਦੰਦ ਦੇ ਦਰਦ ਤੋਂ ਕਾਫ਼ੀ ਪਰੇਸ਼ਾਨ ਹੋ ਤਾਂ ਤੁਸੀਂ ਨਮਕ ਦੇ ਗਰਾਰੇ ਕਰ ਰਾਹਤ ਪਾ ਸਕਦੇ ਹੋ। ਇਹ ਤੁਹਾਡੇ ਮਸੂੜਿਆਂ ਦੀ ਸੋਜ ਨੂੰ ਦੂਰ ਕਰਨ ਵਿਚ ਫ਼ਾਇਦੇਮੰਦ ਹੋ ਸਕਦਾ ਹੈ। ਨਮਕ ਦਾ ਪਾਣੀ ਦੰਦ ਦੀ ਸਫ਼ਾਈ ਕਰਨ ਵਿੱਚ ਵੀ ਮਦਦਗਾਰ ਹੈ।  

ਬਰਫ਼ ਦੀ ਸਿਕਾਈ

ਬਰਫ਼ ਦੀ ਸਿਕਾਈ ਕਈ ਵਾਰ ਦੰਦ ਵਿਚ ਦਰਦ ਗਰਮ ਭੋਜਨ ਖਾਣ ਨਾਲ ਵੀ ਹੋ ਸਕਦਾ ਹੈ ਅਜਿਹੇ ਵਿਚ ਤੁਸੀਂ ਬਾਹਰ ਤੋਂ ਬਰਫ਼ ਦੀ ਸਿਕਾਈ ਕਰ ਕੇ ਵੀ ਆਰਾਮ ਪਾ ਸਕਦੇ ਹੋ। ਕੂਲਿੰਗ ਪੈਡ, ਆਈਸ ਪੈਕ ਜਾਂ ਫਿਰ ਟਾਵਲ ਵਿਚ ਆਈਸ ਪਾ ਕੇ ਉਸ ਨਾਲ ਸਿਕਾਈ ਕਰ ਸਕਦੇ ਹੋ। ਇਸ ਨਾਲ ਨਾ ਸਿਰਫ ਸੋਜ ਨੂੰ ਦੂਰ ਕੀਤਾ ਜਾ ਸਕਦਾ ਹੈ ਬਲਕਿ ਦੰਦ ਦੇ ਦਰਦ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ। ਇਹ ਦੰਦ ਦਰਦ ਦਾ ਇਕ ਆਸਾਨ ਘਰੇਲੂ ਉਪਾਅ ਹੈ।

Click to comment

Leave a Reply

Your email address will not be published. Required fields are marked *

Most Popular

To Top