ਦੰਦਾਂ ਤੋਂ ਪੀਲਾਪਣ ਹਟਾਉਣ ਲਈ ਅਜ਼ਮਾਓ ਇਹ ਤਰੀਕੇ

 ਦੰਦਾਂ ਤੋਂ ਪੀਲਾਪਣ ਹਟਾਉਣ ਲਈ ਅਜ਼ਮਾਓ ਇਹ ਤਰੀਕੇ

ਅਜਿਹੇ ਬਹੁਤ ਸਾਰੇ ਪ੍ਰੋਡਕਟ ਹਨ ਜਿਹਨਾਂ ਨੂੰ ਦੰਦਾਂ ਨੂੰ ਸਫ਼ੈਦ ਕਰਨ ਲਈ ਚੁਣਿਆ ਜਾ ਸਕਦਾ ਹੈ, ਪਰ ਇਹਨਾਂ ਵਿੱਚੋਂ ਕਈ ਪ੍ਰੋਡਕਟਾਂ ਵਿੱਚ ਬਲੀਚ ਹੁੰਦੀ ਹੈ। ਇਸ ਨੂੰ ਕੋਈ ਵੀ ਚੀਜ਼ ਸਫ਼ੈਦ ਕਰਨ ਲਈ ਵਰਤਿਆ ਜਾਂਦਾ ਹੈ। ਰੋਜ਼ਾਨਾ ਦੰਦਾਂ ਦੀ ਸਫ਼ਾਈ ਕਰਨ ਦ ਬਾਵਜੂਦ ਵੀ ਦੰਦ ਚਿੱਟੇ ਨਹੀਂ ਨਿਕਲਦੇ। ਇਸ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਾਅ ਵਰਤਣੇ ਚਾਹੀਦੇ ਹਨ ਜੋ ਕਿ ਇਸ ਪ੍ਰਕਾਰ ਹਨ-

White teeth, the professional way | Registered Dental Hygienists

ਬੇਕਿੰਗ ਸੋਡਾ

ਬੇਕਿੰਗ ਸੋਡੇ ਵਿੱਚ ਕੁਦਰਤੀ ਤੌਰ ਤੇ ਕਲੇਂਜਿੰਗ ਅਤੇ ਵਾਈਟਨਿੰਗ ਵਾਲੇ ਤੱਤ ਮੌਜੂਦ ਹੁੰਦੇ ਹਨ। ਇਸ ਨੂੰ ਟੂਥਪੇਸਟ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। 1 ਚਮਚ ਬੇਕਿੰਗ ਸੋਡੇ ਵਿੱਚ 2 ਤੋਂ 3 ਚਮਚ ਪਾਣੀ ਮਿਲਾ ਲਾਓ ਅਤੇ ਇਸ ਨੂੰ ਬ੍ਰਸ਼ ਤੇ ਲਾ ਕੇ ਦੰਦਾਂ ਤੇ ਰਗੜੋ।

What Is Baking Soda?

ਸਰ੍ਹੋਂ ਦਾ ਤੇਲ ਅਤੇ ਹਲਦੀ

ਮੋਤੀਆਂ ਵਰਗੇ ਸਫ਼ੈਦ ਅਤੇ ਚਮਕਦਾਰ ਦੰਦ ਬਣਾਉਣ ਲਈ ਸਰ੍ਹੋਂ ਦੇ ਤੇਲ ਅਤੇ ਹਲਦੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਰ੍ਹੋਂ ਦੇ ਤੇਲ ਵਿੱਚ ਇੱਕ ਚਮਚ ਹਲਦੀ ਮਿਲਾ ਕੇ ਇਸ ਦੇ ਪੇਸਟ ਨੂੰ ਦੰਦਾਂ ਤੇ ਉਂਗਲ ਨਾਲ ਲਾਓ। ਇਸ ਨਾਲ ਦੰਦਾਂ ਦਾ ਪੀਲਾਪਣ ਖ਼ਤਮ ਹੋ ਜਾਵੇਗਾ।

12 Incredible Benefits of Mustard Oil for Skin/Face @MyBeautyNaturally

ਆਇਲ ਪੁਲਿੰਗ

ਇਸ ਦਾ ਇਸਤੇਮਾਲ ਕੁਰਲੀ ਕਰਨ ਲਈ ਕੀਤਾ ਜਾਂਦਾ ਹੈ। ਇਸ ਨਾਲ ਕੁਰਲੀ ਕਰਨ ਨਾਲ ਮੂੰਹ ਦੇ ਸਾਰੇ ਬੈਕਟੀਰੀਆ ਬਾਹਰ ਨਿਕਲ ਜਾਂਦੇ ਹਨ। ਇਸ ਦੇ ਲਈ ਇੱਕ ਚਮਚ ਨਾਰੀਅਲ ਜਾਂ ਤਿਲ ਦਾ ਤੇਲ ਚਾਹੀਦਾ ਹੈ।

ਐਸੀਟਿਕ ਐਸਿਡ ਸੇਬ ਸਾਈਡਰ

ਐਸੀਟਿਕ ਐਸਿਡ ਸੇਬ ਸਾਈਡਰ ਸਿਰਕੇ ਵਿੱਚ ਪ੍ਰਮੁੱਖ ਤੱਤਾਂ ਵਿੱਚੋਂ ਇੱਕ ਹੈ ਜੋ ਬੈਕਟੀਰੀਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਾਰਨ ਵਿੱਚ ਮਦਦ ਕਰਦਾ ਹੈ। ਦੰਦਾਂ ਨੂੰ ਸਾਫ਼ ਕਰਨ ਲਈ, ਐਪਲ ਸਾਈਡਰ ਸਿਰਕੇ ਨੂੰ ਪਾਣੀ ਨਾਲ ਪਤਲਾ ਕਰਕੇ ਇਸ ਮਾਊਥਵਾਸ਼ ਨਾਲ ਕੁਰਲੀ ਕਰੋ। ਐਪਲ ਸਾਈਡਰ ਵਿਨੇਗਰ ਦੰਦਾਂ ਦੇ ਅੰਦਰ ਜਾ ਕੇ ਦੰਦਾਂ ਦੀ ਸਫ਼ਾਈ ਕਰਦਾ ਹੈ।

ਸੰਤਰਾ ਅਤੇ ਨਿੰਬੂ

ਸੇਬ ਅਤੇ ਸਿਰਕੇ ਵਾਂਗ ਸੰਤਰਾ ਅਤੇ ਨਿੰਬੂ ਵੀ ਦੰਦਾਂ ਨੂੰ ਚਿੱਟਾ ਕਰਨ ਵਿੱਚ ਮਦਦ ਕਰਦੇ ਹਨ। ਇਹਨਾਂ ਦੇ ਛਿਲਕਿਆਂ ਨੂੰ ਵੀ ਦੰਦਾਂ ਤੇ ਰਗੜ ਕੇ ਦੰਦ ਦਾ ਪੀਲਾਪਣ ਹਟਾਇਆ ਜਾ ਸਕਦਾ ਹੈ। ਛਿਲਕਾ ਲਾਉਣ ਤੋਂ ਬਾਅਦ ਮੂੰਹ ਨੂੰ ਸਾਦੇ ਪਾਣੀ ਨਾਲ ਦੋ ਤੋਂ ਤਿੰਨ ਵਾਰ ਚੰਗੀ ਤਰ੍ਹਾਂ ਧੋ ਲਓ।

 

Leave a Reply

Your email address will not be published.