ਦੋ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਦੋ ਔਰਤਾਂ ਸਮੇਤ 7 ਲੋਕ ਸੜੇ
By
Posted on

ਇੰਦੌਰ ਦੇ ਵਿਜੇ ਨਗਰ ਇਲਾਕੇ ਦੀ ਸਵਰਨ ਬਾਗ ਕਲੋਨੀ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘਟਨਾ ਵਿੱਚ 5 ਪੁਰਸ਼ ਅਤੇ 2 ਔਰਤਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਦਾਂ ਹੀ ਫਾਇਰ ਬ੍ਰਿਗੇਡ ਅਤੇ ਵਿਜੇ ਨਗਰ ਥਾਣਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਫਾਇਰ ਅਧਿਕਾਰੀ ਨੇ ਕਿਹਾ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ। ਸਾਨੂੰ ਅੱਗ ’ਤੇ ਕਾਬੂ ਪਾਉਣ ਵਿੱਚ 3 ਘੰਟੇ ਲੱਗ ਗਏ। ਇਸ ਘਟਨਾ ਵਿੱਚ ਮਰਨ ਵਾਲੇ ਸਾਰੇ ਲੋਕ ਕਿਰਾਏਦਾਰ ਦੱਸੇ ਜਾ ਰਹੇ ਹਨ। ਇਹਨਾਂ ਵਿਚੋਂ ਕੁਝ ਲੋਕ ਪੜ੍ਹਾਈ ਕਰਦੇ ਸਨ ਅਤੇ ਕੁਝ ਲੋਕ ਕੰਮ ਕਰਦੇ ਸਨ। ਪਰ ਅਜੇ ਇਹਨਾਂ ਲੋਕਾਂ ਦੇ ਨਾਵਾਂ ਦੀ ਪੁਸ਼ਟੀ ਨਹੀਂ ਹੋਈ।
ਹਾਦਸੇ ਬਾਰੇ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋਣ ਤੋਂ ਪਹਿਲਾਂ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਵਿੱਚ ਅੱਗ ਲੱਗ ਗਈ ਤੇ ਇਹ ਹੌਲੀ ਹੌਲੀ ਫੈਲ ਗਿਆ। ਜਦੋਂ ਲਕੋ ਜਾਗਦੇ ਅਤੇ ਸਮਝ ਸਕਦੇ ਅਤੇ ਕੁਝ ਲੋਕ ਜਿਉਂਦੇ ਸੜਨ ਅਤੇ ਦਮ ਘੁਟਣ ਨਾਲ ਮਰ ਗਏ ਸਨ।
