News

ਦੋ ਭਾਰਤੀਆਂ ਦੀ ਗ੍ਰਿਫ਼ਤਾਰੀ ਤੋਂ ਭੜਕੀ ਗਲਾਸਗੋ ਦੀ ਜਨਤਾ, ਲੋਕਾਂ ਦੀ ਮੁਜ਼ਾਹਰੇ ਪਿੱਛੋਂ ਸਕਾਟਲੈਂਡ ਪੁਲਿਸ ਨੇ ਦੋਵਾਂ ਨੂੰ ਦਿੱਤੀ ਜ਼ਮਾਨਤ

ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਬ੍ਰਿਟਿਸ਼ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ 34 ਸਾਲਾ ਪੰਜਾਬੀ ਨੌਜਵਾਨ ਲਖਵੀਰ ਸਿੰਘ ਸਮੇਤ ਦੋ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਇਲਜ਼ਾਮ ਹਨ। ਇਸ ਤੋਂ ਬਾਅਦ ਉੱਥੇ ਦੇ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਦੋਵੇਂ ਭਾਰਤੀਆਂ ਨੂੰ 8 ਘੰਟਿਆਂ ਵਿੱਚ ਰਿਹਾਅ ਕਰ ਦਿੱਤਾ।

2 Indian Males Free of Detention Van After Protest in Scotland -  Newspostalk - Global News Platform

ਇੱਕ ਰਿਪੋਰਟ ਮੁਤਾਬਕ ਲੋਕਾਂ ਨੇ ਉਸ ਵੈਨ ਨੂੰ ਘੇਰਾ ਪਾ ਲਿਆ ਸੀ ਜਿਸ ਵਿੱਚ ਗ੍ਰਿਫ਼ਤਾਰ ਕਰ ਕੇ ਦੋਵੇਂ ਭਾਰਤੀਆਂ ਨੂੰ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਫਿਰ ਦੋਵੇਂ ਭਾਰਤੀਆਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ। ਉਂਝ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇੱਕ ਮੁਜ਼ਾਹਰਾਕਾਰੀ ਤਾਂ ਵੈਨ ਦੇ ਅੱਗੇ ਹੀ ਪੈ ਗਿਆ ਤੇ ਵੈਨ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਲੋਕਾਂ ਨੇ ‘ਸਾਡੇ ਗੁਆਂਢੀਆਂ ਨੂੰ ਛੱਡੋ, ਉਹਨਾਂ ਨੂੰ ਜਾਣ ਦੇਵੋ ਅਤੇ ਪੁਲਿਸ ਆਲਿਓ ਅਪਣੇ ਘਰਾਂ ਨੂੰ ਜਾਓ’ ਦੇ ਨਾਅਰੇ ਲਾਏ।

ਪੁਲਿਸ ਮੁਲਾਜ਼ਮ ਵੀ ਪਹਿਲਾਂ ਕਾਫ਼ੀ ਸਮਾਂ ਵੈਨ ਨੂੰ ਘੇਰਾ ਪਾ ਕੇ ਖੜ੍ਹੇ ਰਹੇ ਪਰ ਬਾਅਦ ਵਿੱਚ ਅਧਿਕਾਰੀਆਂ ਨੂੰ ਸੁਰੱਖਿਅਤ ਹਾਲਾਤ ਦੇ ਮੱਦੇਨਜ਼ਰ ਦੋਵਾਂ ਭਾਰਤੀਆਂ ਨੂੰ ਰਿਹਾਅ ਕਰਨਾ ਪਿਆ। ਰੋਸ ਮੁਜ਼ਾਹਰੇ ਕਾਰਣ ਸਕੌਟਲੈਂਡ ਦੇ ਮੰਤਰੀ ਨਿਕੋਲਾ ਸਟੱਰਜਨ ਨੇ ਗ੍ਰਹਿ ਵਿਭਾਗ ਉੱਤੇ ਦੋਸ਼ ਲਾਇਆ ਕਿ ਉਸ ਕਾਰਣ ਖ਼ਤਰਨਾਕ ਤੇ ਗ਼ੈਰ-ਵਾਜਬ ਹਾਲਾਤ ਪੈਦਾ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਗੰਭੀਰ ਕਿਸਮ ਦੀ ਕੋਰੋਨਾ ਮਹਾਮਾਰੀ ਦੌਰਾਨ ਈਦ ਮੌਕੇ ਗ਼ੈਰ-ਜ਼ਿੰਮੇਵਾਰਾਨਾ ਹਾਲਾਤ ਪੈਦਾ ਕਰ ਦਿੱਤੇ ਗਏ। ਇਸ ਸਬੰਧੀ ਲਖਵੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ ਗਲਾਸਗੋ ਦੇ ਲੋਕਾਂ ਤੋਂ ਮਿਲੀ ਮਦਦ ਤੋਂ ਬਹੁਤ ਹੈਰਾਨ ਅਤੇ ਖੁਸ਼ ਹਨ।

ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰ ਦਿੱਤਾ ਤੇ ਇੱਕ ਹੋਰ ਸਾਥੀ ਸਮੇਤ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਸ ਸਮੇਂ ਉੱਥੇ ਸਿਰਫ਼ 5 ਜਾਂ 6 ਵਿਅਕਤੀ ਮੌਜੂਦ ਸਨ। ਪਰ ਬਾਅਦ ਵਿੱਚ ਉਹਨਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਅੱਗ ਵਾਂਗ ਫੈਲ ਗਈ ਤੇ ਲੋਕਾਂ ਦਾ ਇਕੱਠ ਹੋ ਗਿਆ।

Click to comment

Leave a Reply

Your email address will not be published.

Most Popular

To Top