News

ਦੋਆਬਾ ਹਲਕੇ ‘ਚ ਪਹੁੰਚੇ ਕੇਜਰੀਵਾਲ ਦੇ ਮਹਿਲਾਵਾਂ ਲਈ ਵੱਡੇ ਐਲਾਨ

ਦਿੱਲੀ ਦੇ ਮੁੱਖ ਮੰਤਰੀ ਅੱਜ ਜਲੰਧਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, ਦਿੱਲੀ ਵਿੱਚ ਸਕੂਲਾਂ ਦੀ ਹਾਲਤ ਬਹੁਤ ਵਧੀਆ ਹੋ ਚੁੱਕੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਸਕੂਲਾਂ ਦੀ ਦਿਸ਼ਾ ਸੁਧਾਰੀ ਜਾਵੇਗੀ। ਜਿਵੇਂ ਦਿੱਲੀ ਵਿੱਚ ਮੈਡੀਕਲ ਸਹੂਲਤਾਂ ਦਿੱਤੀਆਂ ਗਈਆਂ ਹਨ, ਲੋਕਾਂ ਦਾ ਮੁਫ਼ਤ ਇਲਾਜ ਹੋ ਰਿਹਾ ਹੈ, ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੇ ਪੰਜਾਬ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਫ਼ਤ ਦਿੱਤੀਆਂ ਜਾਣਗੀਆਂ।

ਇਸ ਦੇ ਨਾਲ ਹੀ ਪੰਜਾਬ ਵਿੱਚ ਬਿਜਲੀ ਵੀ ਮੁਫ਼ਤ ਅਤੇ 24 ਘੰਟੇ ਦਿੱਤੀ ਜਾਵੇਗੀ। ਦਿੱਲੀ ਵਿੱਚ 24 ਘੰਟੇ ਮੁਫ਼ਤ ਬਿਜਲੀ ਮਿਲ ਰਹੀ ਹੈ। ਉਹਨਾਂ ਕਿਹਾ ਕਿ, 18 ਸਾਲ ਤੋਂ ਉਪਰ ਹਰ ਔਰਤ, ਲੜਕੀ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲੇਗਾ। ਪਰ ਇਸ ਸਹੂਲਤ ਤੇ ਵਿਰੋਧੀ ਉਹਨਾਂ ਲਈ ਭੱਦੀ ਸ਼ਬਦਾਵਲੀ ਵਰਤ ਰਹੇ ਹਨ।

ਜਲਦ ਹੀ ਔਰਤਾਂ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ ਕਿ ਔਰਤਾਂ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਹੈ ਕਿ ਨਹੀਂ। ਦੋਆਬਾ ਹਲਕੇ ‘ਚ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ, ਜਿਵੇਂ ਔਰਤਾਂ ਬਿਨਾਂ ਘਰ ਨਹੀਂ ਚੱਲ ਸਕਦਾ ਹੈ ਉਸੇ ਤਰ੍ਹਾਂ ਮੁਲਕ ਵੀ ਔਰਤਾਂ ਬਿਨਾਂ ਨਹੀਂ ਚੱਲ ਸਕਦਾ।

ਕੋਈ ਵੀ ਵਿਅਕਤੀ ਮਾਂ ਦੇ ਪੈਰ ਦੀ ਖਾਕ ਵੀ ਨਹੀਂ ਬਣ ਸਕਦਾ। ਮਾਪੇ ਬੱਚਿਆਂ ਨੂੰ ਚੰਗੇ ਭਵਿੱਖ ਲਈ ਪੜ੍ਹਾਈ ਕਰਵਾਉਂਦੇ ਪਰ ਅੱਗੋਂ ਧੀਆਂ-ਪੁੱਤਾਂ ਨੂੰ ਡਾਂਗਾਂ ਖਾਣੀਆਂ ਪੈਂਦੀਆਂ ਹਨ।

5 ਗਰੰਟੀਆਂ

ਕੇਜਰੀਵਾਲ ਦੀ ਪਹਿਲੀ ਗਰੰਟੀ ਮੁਤਾਬਕ ਹਰੇਕ ਬੱਚੇ ਨੂੰ ਚੰਗੀ ਅਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।

ਦੂਜੀ ਗਰੰਟੀ ਮੁਤਾਬਕ ਬੱਚਿਆਂ ਦੀ ਕੋਚਿੰਗ ਫੀਸ ਸਰਕਾਰ ਵੱਲੋਂ ਦਿੱਤੀ ਜਾਵੇਗੀ।

ਤੀਜੀ ਗਰੰਟੀ ਅਨੁਸਾਰ ਸਿੱਖਿਆ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਵਿਦੇਸ਼ ਭੇਜੇਗੀ ਸਰਕਾਰ।

ਚੌਥੀ ਗਰੰਟੀ ਮੁਤਾਬਕ SC ਭਾਈਚਾਰੇ ਦੇ ਲੋਕਾਂ ਨੂੰ ਸਰਕਾਰ ਬਣਨ ਤੇ ਸਾਰੀਆਂ ਸਿਹਤ ਸਹੂਲਤਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ।

ਪੰਜਵੀਂ ਗਰੰਟੀ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ 100 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top