News

ਦੇਸ਼ ਭਰ ’ਚ ਛਾਇਆ ਮੌਨਸੂਨ, ਕਈ ਸੂਬਿਆਂ ’ਚ ਭਾਰੀ ਵਰਖਾ ਜਾਰੀ

ਆਮ ਤੌਰ ’ਤੇ ਦੱਖਣ-ਪੱਛਮੀ ਮਾਨਸੂਨ 8 ਜੁਲਾਈ ਨੂੰ ਪੂਰੇ ਦੇਸ਼ ਵਿੱਚ ਪਹੁੰਚ ਜਾਂਦਾ ਹੈ। ਪਰ ਇਸ ਵਾਰ ਇਹ ਥੋੜੀ ਦੇਰ ਨਾਲ ਪਹੁੰਚਿਆ ਹੈ। ਪੰਜ ਦਿਨਾਂ ਦੀ ਦੇਰੀ ਤੋਂ ਬਾਅਦ ਮਾਨਸੂਨ ਪੂਰੇ ਦੇਸ਼ ਵਿੱਚ ਛਾਇਆ ਹੈ। ਦਿੱਲੀ ਨੂੰ ਛੱਡ ਕੇ ਮਾਨਸੂਨ ਰਾਜਸਥਾਨ ਦੇ ਜੈਸਲਮੇਰ ਤੇ ਗੰਗਾਨਗਰ ਜ਼ਿਲ੍ਹਿਆਂ ਵਿੱਚ ਅਪਣੇ ਆਖਰੀ ਪੜਾਅ ਤੇ ਪਹੁੰਚ ਗਿਆ ਸੀ। ਮੌਸਮ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਨਾਲ ਨਾਲ ਹੋਰਨਾਂ ਹਿੱਸਿਆਂ ਵਿੱਚ ਅੱਗੇ ਵਧਿਆ ਹੈ। ਇਸ ਤਰ੍ਹਾਂ ਨਾਲ ਦੱਖਣ ਪੱਛਮ ਮਾਨਸੂਨ ਹੁਣ ਪੂਰੇ ਦੇਸ਼ ਵਿੱਚ ਫੈਲ ਗਿਆ ਹੈ।

Heavy rain in Vadodara ludhiana water logging on roads Water enters houses  and floods streets

ਇਸ ਦੇ ਚਲਦੇ ਭਾਰੀ ਵਰਖਾ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਦਿੱਲੀ ਮਾਨਸੂਨ ਆਉਣ ਦੀ ਚੇਤਾਵਨੀ ਦਿੱਤੀ ਸੀ। ਇਹ ਆਮ ਤਰੀਕ ਤੋਂ ਦੋ ਹਫ਼ਤੇ ਪਹਿਲਾਂ ਰਾਜਸਥਾਨ ਦੇ ਇੱਕ ਹੋਰ ਮਾਰੂਥਲ ਜ਼ਿਲ੍ਹੇ ਬਾੜਮੇਰ ਪਹੁੰਚਿਆ ਸੀ। ਉੱਤਰ ਪ੍ਰਦੇਸ਼ ਦੇ ਪਹਾੜੀਆਂ, ਗੰਗਾ ਪੱਛਮੀ ਬੰਗਾਲ ਦੇ ਕੁਝ ਹਿੱਸੇ, ਅੰਦਰੂਨੀ ਉੜੀਸਾ, ਦੱਖਣੀ ਮੱਧ ਪ੍ਰਦੇਸ਼, ਗੁਜਰਾਤ ਦੇ ਬਾਕੀ ਹਿੱਸੇ, ਕੇਰਲ, ਰਾਇਲਸੀਮਾ, ਅੰਦਰੂਨੀ ਕਰਨਾਟਕ ਤੇ ਅੰਡੇਮਾਨ ਤੇ ਨਿਕੋਬਾਰ ਟਾਪੂ ‘ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਸੰਭਵ ਹੈ।

ਰਾਜਸਥਾਨ, ਮੱਧ ਪ੍ਰਦੇਸ਼ ਦੇ ਪੱਛਮੀ ਹਿੱਸਿਆਂ, ਉੱਤਰੀ ਛੱਤੀਸਗੜ, ਤਾਮਿਲਨਾਡੂ ਤੇ ਲਕਸ਼ਦੀਪ ‘ਤੇ ਹਲਕੀ ਬਾਰਸ਼ ਸੰਭਵ ਹੈ। ਸਕਾਈਮੇਟ ਮੌਸਮ ਦੇ ਅਨੁਸਾਰ ਦੱਖਣੀ ਗੁਜਰਾਤ ਦੇ ਤਟੀ ਕਰਨਾਟਕ ਦੇ ਕੋਂਕਣ ਤੇ ਗੋਆ ਦੇ ਹਿੱਸਿਆਂ ਅਤੇ ਮਰਾਠਵਾੜਾ ਦੇ ਕੁਝ ਹਿੱਸਿਆਂ ‘ਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋ ਸਕਦੀ ਹੈ। ਉੱਤਰ-ਪੂਰਬੀ ਭਾਰਤ, ਸਿੱਕਮ, ਉਪ ਹਿਮਾਲੀਅਨ ਪੱਛਮੀ ਬੰਗਾਲ, ਤੇਲੰਗਾਨਾ, ਦੱਖਣੀ ਛੱਤੀਸਗੜ, ਤੱਟੀ ਆਂਧਰਾ ਪ੍ਰਦੇਸ਼, ਉੜੀਸਾ ਦੇ ਦੱਖਣੀ ਤੱਟ, ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁੱਝ ਇਕੱਲਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।

Click to comment

Leave a Reply

Your email address will not be published.

Most Popular

To Top