News

ਦੇਸ਼ ਪੂਰੀ ਤਾਕਤ ਨਾਲ ਕੋਰੋਨਾ ਨਾਲ ਲੜ ਰਿਹਾ-ਪੀਐਮ ਮੋਦੀ

ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 77ਵੀਂ ਵਾਰ ਮਨ ਕੀ ਬਾਤ ਪ੍ਰੋਗਰਾਮ ਕੀਤਾ ਹੈ। ਕੋਰੋਨਾ ਮਹਾਂਮਾਰੀ ਬਾਰੇ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਕੋਵਿਡ ਨਾਲ ਪੂਰੀ ਤਾਕਤ ਨਾਲ ਲੜ ਰਿਹਾ ਹੈ। ਇਹ ਪਿਛਲੇ 100 ਸਾਲਾਂ ਵਿੱਚ ਸਭ ਤੋਂ ਵੱਡੀ ਮਹਾਮਾਰੀ ਹੈ। ਭਾਰਤ ਨੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਕੀਤਾ ਹੈ।

Mann Ki Baat Live - PM Shri Narendra Modi Radio Program Today

ਦੇਸ਼ ਵਿੱਚ ਚੱਕਰਵਾਤੀ ਅਮਫਾਨ, ਨਿਸਰਗ, ਕਈ ਰਾਜ ਹੜ੍ਹਾਂ ਨਾਲ ਭਰੇ, ਬਹੁਤ ਸਾਰੇ ਭੂਚਾਲ ਆਏ ਅਤੇ ਕਈ ਥਾਂ ਜ਼ਮੀਨ ਖਿਸਕੀ। ਲੋਕਾਂ ਨੇ ਬਹੁਤ ਹੀ ਸਬਰ ਨਾਲ ਕੋਰੋਨਾ ਵਾਇਰਸ ਦਾ ਸਾਹਮਣਾ ਕੀਤਾ ਹੈ। ਕੇਂਦਰ, ਰਾਜ ਸਰਕਾਰ ਅਤੇ ਪ੍ਰਸ਼ਾਸਨ ਸਾਰੇ ਤਬਾਹੀ ਦਾ ਸਾਹਮਣਾ ਕਰਨ ਲਈ ਇਕਜੁੱਟ ਹਨ।

ਮੈਂ ਉਹਨਾਂ ਸਾਰਿਆਂ ਨਾਲ ਸੋਗ ਪ੍ਰਗਟ ਕਰਦਾ ਹਾਂ ਕਿ ਜਿਹਨਾਂ ਨੇ ਅਪਣੇ ਨਜ਼ਦੀਕੀਆਂ ਨੂੰ ਗੁਆ ਲਿਆ ਹੈ। ਅਸੀਂ ਸਾਰੇ ਉਹਨਾਂ ਦੇ ਨਾਲ ਦ੍ਰਿੜਤਾ ਨਾਲ ਖੜੇ ਹਾਂ ਜਿਹਨਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਇਸ ਬਿਪਤਾ ਦਾ ਨੁਕਸਾਨ ਝੱਲਿਆ ਹੈ।

ਕੋਰੋਨਾ ਦੀ ਸ਼ੁਰੂਆਤ ਵਿੱਚ ਦੇਸ਼ ਵਿੱਚ ਇੱਕ ਹੀ ਟੈਸਟਿੰਗ ਲੈਬ ਸੀ ਪਰ ਅੱਜ ਢਾਈ ਹਜ਼ਾਰ ਤੋਂ ਵੱਧ ਲੈਬਜ਼ ਕੰਮ ਕਰ ਰਹੀਆਂ ਹਨ। ਹੁਣ 20 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਜਾ ਰਹੇ ਹਨ।

ਇਹਨਾਂ 7 ਸਾਲਾਂ ਵਿੱਚ ਇਕੱਠਿਆ, ਅਸੀਂ ਬਹੁਤ ਸਾਰੀਆਂ ਮੁਸ਼ਕਿਲ ਪ੍ਰੀਖਿਆਵਾਂ ਵੀ ਦਿੱਤੀਆਂ ਹਨ। ਜਦੋਂ ਅਸੀਂ ਸਾਰੇ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਏ।

Click to comment

Leave a Reply

Your email address will not be published.

Most Popular

To Top