News

ਦੇਸ਼ ਦੇ ਟੋਲ ਪਲਾਜ਼ਾ ਹੋਣਗੇ ਖਤਮ? ਸਰਕਾਰ ਨੇ ਟੋਲ ਪਲਾਜ਼ਾ ਫਰੀ ਸਫ਼ਰ ਦੀ ਖਿੱਚੀ ਤਿਆਰੀ

ਰਾਸ਼ਟਰੀ ਰਾਜ ਮਾਰਗਾਂ ਤੇ ਸਫ਼ਰ ਕਰਦੇ ਸਮੇਂ ਵਾਹਨ ਚਾਲਕਾਂ ਨੂੰ ਵਾਰ-ਵਾਰ ਟੋਲ ਪਲਾਜ਼ਾ ਤੇ ਰੁਕਣਾ ਨਹੀਂ ਪਵੇਗਾ ਕਿਉਂ ਕਿ ਦੇਸ਼ ਵਿੱਚ ਦੋ ਕੁ ਸਾਲਾਂ ਅੰਦਰ ਸਾਰੇ ਨੈਸ਼ਨਲ ਹਾਈਵੇਜ਼ ਤੇ ਲੱਗੇ ਟੋਲ ਪਲਾਜ਼ਾ ਸੈਂਟਰ ਹਟਾ ਲਏ ਜਾਣਗੇ। ਪਰ ਟੋਲ ਪਲਾਜ਼ਾ ਹਟਣ ਤੋਂ ਬਾਅਦ ਟੋਲ ਵੀ ਲਗਾਤਾਰ ਲਗਦੀ ਰਹੇਗੀ।

ਵਾਰ-ਵਾਰ ਰੁਕਣ ਦੇ ਝੰਜਟ ਤੋਂ ਬਚਣ ਲਈ ਜੀਪੀਐਸ ਤਕਨੀਕ ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਤੇ ਦੋ ਸਾਲਾਂ ਅੰਦਰ ਦੇਸ਼ ਦੇ ਸਾਰੇ ਟੋਲ ਪਲਾਜ਼ਾ ਇਸ ਤਕਨੀਕ ਨਾਲ ਕੰਮ ਕਰਨ ਲੱਗ ਪੈਣਗੇ। ਕੇਂਦਰੀ ਸੜਕ ਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅੱਜ ਦਸਿਆ ਕਿ ਨਵੀਂ ਜੀਪੀਐਸ ਤਕਨੀਕ ਨਾਲ ਟੋਲ ਪਲਾਜ਼ਾ ਤੇ ਲੰਬੀਆਂ ਕਤਾਰਾਂ ਤੋਂ ਬਚਿਆ ਜਾ ਸਕੇਗਾ।

ਟੋਲ ਪਲਾਜ਼ਾ ਰਾਸ਼ੀ ਅਪਣੇ ਆਪ ਹੀ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਦੇ ਹਿਸਾਬ ਨਾਲ ਕੱਟਦੀ ਰਹੇਗੀ। ਇੰਝ ਭਵਿੱਖ ਵਿੱਚ ਸਾਰੇ ਵਾਹਨ ਵੀ ਜੀਪੀਐਸ ਨਾਲ ਜੁੜੇ ਰਹਿਣਗੇ। ਇਸ ਵਰ੍ਹੇ ਨੈਸ਼ਨਲ ਹਾਈਵੇਅਜ਼ ਤੋਂ ਟੋਲ ਰਾਹੀਂ ਲਗਭਗ 34 ਹਜ਼ਾਰ ਕਰੋੜ ਰੁਪਏ ਇਕੱਠੇ ਹੋਏ, ਜਦਕਿ ਪਿਛਲੇ ਸਾਲ 24000 ਕਰੋੜ ਰੁਪਏ ਇਕੱਠੇ ਹੋਏ ਸਨ।

ਕੇਂਦਰੀ ਮੰਤਰੀ ਨੇ ਕਿਹਾ ਕਿ 1,300 ਕਿਲੋਮੀਟਰ ਲੰਮੇ ਦਿੱਲੀ-ਮੁੰਬਈ ਗ੍ਰੀਨ ਫ਼ੀਲਡ ਐਕਸਪ੍ਰੈੱਸਵੇਅ ਦਾ 50 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਅਗਲੇ ਦੋ ਸਾਲਾਂ ਵਿੱਚ ਇਹ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ।

ਬੈਂਗਲੁਰੂ ਤੇ ਚੇਨਈ ਵਿਚਾਲੇ ਐਕਸਪ੍ਰੈੱਸਵੇਅ ਦਾ ਕੰਮ ਵੀ ਅਗਲੇ ਦੋ ਸਾਲਾਂ ਅੰਦਰ ਮੁਕੰਮਲ ਹੋ ਜਾਵੇਗਾ। ਇੰਝ ਹੀ ਦਿੱਲੀ-ਮੇਰਠ ਐਕਸਪ੍ਰੈੱਸਵੇਅ ਵੀ ਛੇਤੀ ਹੀ ਮੁਕੰਮਲ ਹੋ ਜਾਵੇਗਾ, ਜਿਸ ਨਾਲ ਇਨ੍ਹਾਂ ਸ਼ਹਿਰਾਂ ਵਿਚਲੀ ਦੂਰੀ ਪੌਣੇ ਪੰਜ ਘੰਟਿਆਂ ਵਿੱਚ ਤਹਿ ਹੋ ਜਾਇਆ ਕਰੇਗੀ।

Click to comment

Leave a Reply

Your email address will not be published. Required fields are marked *

Most Popular

To Top