News

ਦੇਸ਼ ਦੀ ਏਕਤਾ, ਅਖੰਡਤਾ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਸਨ ਡਾ. ਭੀਮ ਰਾਓ ਅੰਬੇਡਕਰ

ਡਾ. ਭੀਮ ਰਾਓ ਅੰਬੇਡਕਰ ਜੋ ਕਿ ਗਰੀਬ ਵਰਗ ਦੀ ਨਿਧੜਕ ਆਵਾਜ਼ ਹਨ। ਡਾ. ਬੀਆਰ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਈ. ਨੂੰ ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਇੰਦੌਰ ਦੇ ਪਿੰਡ ਮਹੂ ਵਿਖੇ ਪਿਤਾ ਰਾਮ ਜੀ ਦੇ ਘਰ ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੋਇਆ ਸੀ। ਉਹਨਾਂ ਨੇ ਭਾਰਤੀ ਸਮਾਜ ਦੇ ਵਿਕਾਸ ਵਿੱਚ ਵਿਲੱਖਣ ਯੋਗਦਾਨ ਪਾਇਆ ਸੀ ਅਤੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਦੇ ਸੰਕਲਪ ਨੂੰ ਲਾਗੂ ਕਰਨ ਲਈ ਉਚੇਚੇ ਯਤਨ ਕੀਤੇ।

Ambedkar Jayanti 2021: Top 10 Quotes by Dr. Babasaheb Ambedkar, Most  Inspiring Quotes by Dr BR Ambedkar | The Financial Express

ਬੀਆਰ ਅੰਬੇਡਕਰ ਭਾਰਤੀ ਸੰਵਿਧਾਨ ਤਿਆਰ ਕਰਨ ਵਾਲੀ ਖਰੜਾ ਕਮੇਟੀ ਦੇ ਚੇਅਰਪਰਸਨ ਸਨ ਤੇ ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਨੂੰ ਅਪਣੀ ਜ਼ਿੰਦਗੀ ਵਿੱਚ ਜਾਤ-ਪਾਤ, ਭੇਦ ਭਾਵ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਹਨਾਂ ਨੇ ਅਪਣੀ ਬੁੱਧੀ, ਅਪਣੇ ਤਨ ਅਤੇ ਅਪਣੀ ਮਨ ਰੂਪੀ ਸਾਰੀ ਸੰਪੰਤੀ ਅਪਣੀ ਕੌਮ, ਅਪਣੇ ਦੇਸ਼ ਅਤੇ ਪੂਰੇ ਵਿਸ਼ਵ ਲਈ ਕੁਰਬਾਨ ਕਰ ਦਿੱਤੀ।

ਬਾਬਾ ਸਾਹਿਬ ਨੇ ਝੂਠ ਫਰੇਬ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਨਿੱਜੀ ਸਵਾਰਥ, ਦੇਸ਼ ਦੇ ਭਲੇ ਲਈ ਕੰਮ ਕੀਤਾ। ਡਾ. ਬੀਆਰ ਅੰਬੇਡਕਰ ਨੇ ਦੇਸ਼ ਦੇ ਅਛੂਤਾਂ, ਪੱਛੜੇ ਵਰਗਾਂ ਅਤੇ ਨਾਰੀ ਜਾਤੀ ਲਈ ਬਹੁਤ ਕੰਮ ਕੀਤਾ। ਦੇਸ਼ ਦੀ ਏਕਤਾ, ਅਖੰਡਤਾ ਅਤੇ ਸਾਂਝੀਵਾਲਤਾ ਦੇ ਦੁਸ਼ਮਣਾਂ ਨੂੰ ਬਾਬਾ ਸਾਹਿਬ ਨੇ ਲੰਮੇ ਹੱਥੀਂ ਲਿਆ। ਡਾ. ਬੀਆਰ ਅੰਬੇਡਕਰ ਦੇ ਸਮੇਂ ਕੁੜੀਆਂ ਨੂੰ ਪੜ੍ਹਾਈ ਕਰਨ ਦੀ ਆਜ਼ਾਦੀ ਨਹੀਂ ਸੀ, ਉਹਨਾਂ ਨੇ ਇਸ ਦੇ ਖਿਲਾਫ਼ ਅਪਣੀ ਆਵਾਜ਼ ਬੁਲੰਦ ਕੀਤੀ।

Dr. B.R. Ambedkar: Our reading list

ਉਹਨਾਂ ਕਿਹਾ ਕਿ, ਮੈਂ ਉਹ ਯੋਧਾ ਹਾਂ ਜਿਸ ਦੇ ਸੰਘਰਸ਼ ਸਦਕਾ ਅੱਜ ਔਰਤਾਂ ਮਰਦਾਂ ਦੇ ਬਰਾਬਰ ਪੜ੍ਹ-ਲਿਖ ਕੇ ਉੱਚੇ ਅਹੁਦਿਆਂ ਤੇ ਕੰਮ ਕਰ ਰਹੀਆਂ ਹਨ। ਜਦੋਂ ਕੋਲੰਬੀਆ ਯੂਨੀਵਰਸਿਟੀ ਨੇ ਅਪਣੇ ਸਥਾਪਨਾ ਸਾਲ 1754 ਦੇ 250 ਸਾਲ ਪੂਰੇ ਹੋਣ ਤੇ 2004 ਈ. ਵਿੱਚ ਅਪਣੇ ਉਹਨਾਂ ਸ੍ਰੇਸ਼ਟ 100 ਸਾਬਕਾ ਵਿਦਿਆਰਥੀਆਂ ਦੇ ਨਾਂ ਪੇਸ਼ ਕੀਤੇ, ਜਿਹਨਾਂ ਵਿਸ਼ਵ ਅੰਦਰ ਸਭ ਤੋਂ ਮਹਾਨ ਕਾਰਜ ਕੀਤੇ ਅਤੇ ਅਪਣੇ ਖੇਤਰ ਵਿੱਚ ਮਹਾਨ ਰਹੇ ਸਨ।

ਇਸ ਵਿੱਚ ਡਾ. ਬੀਆਰ ਅੰਬੇਡਕਰ ਜੀ ਦਾ ਨਾਂ ਪਹਿਲੇ ਨੰਬਰ ਤੇ ਰੱਖਿਆ ਗਿਆ। ਮਜਬੂਰ ਲੋਕਾਂ ਦੀ ਹਾਲਤ ਦੇਖਦੇ ਹੋਏ ਮਨੁੱਖੀ ਹੱਕਾਂ ਲਈ ਬਗ਼ਾਵਤ ਦਾ ਬਿਗੁਲ ਵਜਾ ਦਿੱਤਾ ਅਤੇ ਕਿਹਾ, ਕੰਮ ਕਰਨ ਦੀ ਅਸਲ ਆਜ਼ਾਦੀ ਕੇਵਲ ਉਹੀ ਹੁੰਦੀ ਹੈ ਜਿੱਥੇ ਸੋਸ਼ਣ ਨੂੰ ਮੁਕੰਮਲ ਤੌਰ ਤੇ ਨਸ਼ਟ ਕਰ ਦਿੱਤਾ ਜਾਵੇ।

ਉਹਨਾਂ ਨੇ ਐੱਮ.ਏ., ਪੀ.ਐੱਚ.ਡੀ., ਡੀ.ਐੱਸ.ਸੀ., ਡੀ.ਲਿਟ. ਬਾਰ ਐਂਡ ਲਾਅ ਡਿਗਰੀਆਂ ਦੀ ਪ੍ਰਾਪਤੀ ਕਰਕੇ ਭਾਰਤ ਦਾ ਸੰਵਿਧਾਨ ਕਲਮਬੱਧ ਕੀਤਾ, ਜਿਸ ਵਿਚ ਛੂਤ-ਛਾਤ ਸਬੰਧੀ ਸਖ਼ਤ ਕਾਨੂੰਨ ਬਣਾ ਕੇ ਸਦੀਆਂ ਤੋਂ ਲੱਗੇ ਗੁਲਾਮੀ ਦੇ ਸੰਗਲਾਂ ਨੂੰ ਤੋੜਿਆ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। 6 ਦਸੰਬਰ 1956 ਈ. ਵਿਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਸਦਾ ਲਈ ਸਾਨੂੰ ਸਰੀਰਕ ਪੱਖੋਂ ਵਿਛੋੜਾ ਦਿੰਦਿਆਂ ਅਖੀਰੀ ਸੰਦੇਸ਼ ਦਿੱਤਾ।  

Click to comment

Leave a Reply

Your email address will not be published.

Most Popular

To Top