News

ਦੇਸ਼ ‘ਚ ਬਿਜਲੀ ਸੰਕਟ ਦਾ ਖਦਸ਼ਾ, ਪੰਜਾਬ ਸਮੇਤ ਹੋਰਨਾਂ ਸੂਬਿਆਂ ‘ਚ ਕੋਲੇ ਦੀ ਭਾਰੀ ਕਮੀ

ਦੇਸ਼ ਭਰ ਵਿੱਚ ਬਿਜਲੀ ਸੰਕਟ ਡੂੰਘਾ ਹੋਣ ਦੀ ਕਗਾਰ ਤੇ ਹੈ। ਮਹਾਰਾਸ਼ਟਰ, ਪੰਜਾਬ ਸਮੇਤ 10 ਸੂਬਿਆਂ ਵਿੱਚ ਕੋਲੇ ਦੀ ਭਾਰੀ ਕਮੀ ਹੋ ਗਈ ਹੈ। ਇਸ ਦੌਰਾਨ ਬਿਜਲੀ ਦੀ ਮੰਗ ਵਧਣ ਤੇ ਕੋਲੇ ਦੀ ਕਮੀ ਕਾਰਨ ਬਿਜਲੀ ਕਟੌਤੀ ਵਧ ਗਈ ਹੈ। ਕਈ ਸਾਲਾਂ ਬਾਅਦ ਮਹਾਰਾਸ਼ਟਰ ਵਿੱਚ ਬਿਜਲੀ ਕੱਟ ਲਾਜ਼ਮੀ ਕਰਨ ਦੀ ਸਥਿਤੀ ਬਣੀ ਹੋਈ ਹੈ। ਕੋਰੋਨਾ ਲਾਕਡਾਊਨ ਤੋਂ ਬਾਅਦ ਉਦਯੋਗਿਕ ਗਤੀਵਿਧੀਆਂ ਮੁੜ ਲੀਹ ਤੇ ਆਉਣ ਕਾਰਨ ਫੈਕਟਰੀਆਂ ਤੇ ਉਦਯੋਗਾਂ ਵਿੱਚ ਬਿਜਲੀ ਦੀ ਖਪਤ ਵਧੀ ਹੈ।

Electricity Market Report - December 2020 – Analysis - IEA

ਗਰਮੀ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧੇਗੀ। ਮੌਸਮ ਵਿਭਾਗ ਮੁਤਾਬਕ ਉੱਤਰੀ ਤੇ ਮੱਧ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅਪ੍ਰੈਲ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਵਾਲਾ ਹੈ। ਇਸ ਲਈ ਬਿਜਲੀ ਦੀ ਮੰਗ ਵਧਣੀ ਤੈਅ ਹੈ। ਦੇਸ਼ ਦੇ ਉਦਯੋਗਿਕ ਗੜ੍ਹ ਮਹਾਰਾਸ਼ਟਰ ਵਿੱਚ ਕਈ ਸਾਲਾਂ ਬਾਅਦ ਇੰਨਾ ਵੱਡਾ ਬਿਜਲੀ ਸੰਕਟ ਪੈਦਾ ਹੋ ਗਿਆ ਹੈ।

ਇੱਥੇ 2500 ਮੈਗਾਵਾਟ ਬਿਜਲੀ ਮੰਗ ਨਾਲੋਂ ਘੱਟ ਹੈ। ਸੂਬੇ ਵਿੱਚ 28000 ਮੈਗਾਵਾਟ ਦੀ ਰਿਕਾਰਡ ਮੰਗ ਹੈ ਜੋ ਪਿਛਲੇ ਸਾਲ ਨਾਲੋਂ 4000 ਮੈਗਾਵਾਟ ਵੱਧ ਹੈ। ਸਰਕਾਰੀ ਅੰਕੜਿਆਂ ਮੁਤਾਬਕ ਝਾਰਖੰਡ, ਬਿਹਾਰ, ਹਰਿਆਣਾ ਤੇ ਉਤਰਾਖੰਡ ਵਿੱਚ ਮੰਗ ਨਾਲੋਂ ਤਿੰਨ ਫ਼ੀਸਦੀ ਘੱਟ ਬਿਜਲੀ ਉਪਲੱਬਧ ਹੈ। ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਪੰਜਾਬ, ਹਰਿਆਣਾ, ਰਾਜਸਥਾਨ ਤੇ ਤੇਲੰਗਾਨਾ ਵਿੱਚ ਕੋਲੇ ਦੀ ਕਮੀ ਹੋ ਗਈ ਹੈ।

Click to comment

Leave a Reply

Your email address will not be published.

Most Popular

To Top