News

ਦੇਸ਼ ’ਚ ਫਿਰ ਤੋਂ ਲਾਕਡਾਊਨ ਲਾਉਣ ਦੀ ਰਫ਼ਤਾਰ ਤੇਜ਼!

ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਲੈ ਕੇ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਦੇਸ਼ ਵਿੱਚ ਮੁੜ ਤੋਂ ਲਾਕਡਾਊਨ ਲਾਇਆ ਜਾ ਸਕਦਾ ਹੈ। ਜੇ ਦੇਸ਼ ਵਿੱਚ ਨਹੀਂ ਤਾਂ ਕੁੱਝ ਸੂਬਿਆਂ ਵਿੱਚ ਵੀ ਲਾਕਡਾਊਨ ਲਾਇਆ ਜਾ ਸਕਦਾ ਹੈ? ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਇੱਕ ਤਤਕਾਲ ਬੈਠਕ ਬੁਲਾਈ।

India coronavirus lockdown: What stays open and what stays shut - BBC News

ਇਸ ਬੈਠਕ ਵਿੱਚ ਕੇਜਰੀਵਾਲ ਨੇ ਸਾਫ਼ ਤੌਰ ’ਤੇ ਕਿਹਾ ਕਿ ਦਿੱਲੀ ਸਰਕਾਰ ਦਾ ਲਾਕਡਾਊਨ ਲਾਉਣ ਦਾ ਕੋਈ ਵਿਚਾਰ ਨਹੀਂ ਹੈ। ਜੇ ਭਵਿੱਖ ਵਿੱਚ ਜ਼ਰੂਰਤ ਪਈ ਤਾਂ ਲੋਕਾਂ ਨਾਲ ਗੱਲਬਾਤ ਕਰ ਕੇ ਫ਼ੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਦਿੱਲੀ ਨੇ ਸਭ ਤੋਂ ਜ਼ਿਆਦਾ ਮੁਸ਼ਕਿਲ ਕੋਰੋਨਾ ਦੀ ਸਥਿਤੀ ਵਿੱਚ ਐਨਕਾਉਂਟਰ ਕੀਤਾ ਹੈ, ਦੇਸ਼ ਲਈ ਕੋਰੋਨਾ ਦੀ ਇਹ ਦੂਜੀ ਲਹਿਰ ਹੋ ਸਕਦੀ ਹੈ ਪਰ ਦਿੱਲੀ ਲਈ ਇਹ ਚੌਥੀ ਵੈਬ ਹੈ।

ਉੱਥੇ ਹੀ ਮਹਾਰਾਸ਼ਟਰ ਦੇ ਪੂਣੇ ਵਿੱਚ ਲਾਕਡਾਊਨ ਲਾ ਦਿੱਤਾ ਗਿਆ ਹੈ। ਇਕ ਹਫ਼ਤੇ ਲਈ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਾਇਆ ਗਿਆ ਹੈ। ਮਾਲਸ, ਸਿਨੇਮਾ ਹਾਲ, ਰੈਸਟੋਰੈਂਟ, ਖਾਣ ਦੀਆਂ ਦੁਕਾਨਾਂ ਆਦਿ ਬੰਦ ਰਹਿਣਗੀਆਂ। ਸਿਰਫ ਹੋਮ ਡਿਲਵਰੀ ਦੀ ਸੇਵਾ ਪ੍ਰਦਾਨ ਕੀਤੀ ਜਾਵੇਗੀ।

India's coronavirus lockdown drastically cuts power consumption — Quartz  India

ਸਕੂਲ ਕਾਲਜ ਨੂੰ 30 ਅਪ੍ਰੈਲ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ, ਪੁਲਿਸ ਵਿਵਸਥਾ ਅਤੇ ਹੋਰ ਵਿਭਾਗਾਂ ਦੀ ਸੀਨੀਅਰ ਅਧਿਕਾਰੀਆਂ ਨਾਲ ਸ਼ੁੱਕਰਵਾਰ ਸਵੇਰੇ ਉਪਮੁੱਖ ਮੰਤਰੀ ਅਜੀਤ ਪਵਾਰ ਦੀ ਪ੍ਰਧਾਨਗੀ ਵਿੱਚ ਸਾਂਝੀ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਉੱਥੇ ਹੀ ਯੂਪੀ ਵਿੱਚ ਵੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਠਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 11 ਅਪ੍ਰੈਲ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਕੋਰੋਨਾ ਦੇ ਮਾਮਲਿਆਂ ’ਤੇ ਸ਼ੁੱਕਰਵਾਰ ਨੂੰ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਮਹੱਤਵਪੂਰਨ ਬੈਠਕ ਕੀਤੀ।

ਇਸ ਦੌਰਾਨ ਵਿਸ਼ੇਸ਼ ਰੂਪ ਤੋਂ ਉਹਨਾਂ 11 ਸੂਬਿਆਂ ਦੇ ਹਾਲਾਤਾਂ ’ਤੇ ਚਰਚਾ ਕੀਤੀ ਗਈ ਜਿੱਥੇ ਸਥਿਤੀ ਚਿੰਤਾਜਨਕ ਹੈ। ਪੰਜਾਬ, ਦਿੱਲੀ, ਕਰਨਾਟਕ, ਛਤੀਸਗੜ੍ਹ, ਕੇਰਲ, ਹਰਿਆਣਾ, ਗੁਰਜਾਤ, ਤਮਿਲਨਾਡੂ, ਮੱਧ ਪ੍ਰਦੇਸ਼ ਅਤੇ ਚੰਡੀਗੜ੍ਹ ਸ਼ਾਮਲ ਹਨ।

ਸਾਰੇ ਸੂਬਿਆਂ ਨੂੰ  ਵਾਇਰਸ ਨੂੰ ਕੰਟਰੋਲ ਕਰਨ ਲਈ 8 ਸੂਤਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ। ਅਜਿਹੇ ਵਿੱਚ ਲੋਕ ਜਿਹਨਾਂ ਵਿੱਚ ਕੋਰੋਨਾ ਦੇ ਲੱਛਣ ਹਨ ਪਰ ਨੈਗੇਟਿਵ ਹਨ ਉਹਨਾਂ ਦਾ RTPCR ਟੈਸਟ ਲਾਜ਼ਮੀ ਕੀਤਾ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top