News

ਦੇਸ਼ ’ਚ ਕੋਰੋਨਾ ਦੇ ਕੁੱਲ ਮਾਮਲੇ 1 ਕਰੋੜ 8 ਲੱਖ ਤੋਂ ਜ਼ਿਆਦਾ, ਬੀਤੇ ਦਿਨ 95 ਲੋਕਾਂ ਦੀ ਗਈ ਜਾਨ

Corona Test

ਦੇਸ਼ ਵਿੱਚ ਹੁਣ ਕੋਰੋਨਾ ਵਾਇਰਸ ਦੇ ਕੇਸ ਬਹੁਤ ਘਟ ਗਏ ਹਨ ਪਰ ਅਜੇ ਵੀ ਰੋਜ਼ਾਨਾ ਮਾਮਲੇ ਆ ਰਹੇ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਦੇਸ਼ ਵਿੱਚ 1 ਕਰੋੜ 8 ਲੱਖ 15 ਹਜ਼ਾਰ 222 ਹੋ ਗਈ ਹੈ। ਉੱਥੇ ਹੀ ਮਹਾਂਮਾਰੀ ਦੀ ਲਪੇਟ ਵਿੱਚ ਆ ਕੇ 1 ਲੱਖ 54 ਹਜ਼ਾਰ 918 ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਉੱਥੇ ਹੀ ਪਿਛਲੇ 24 ਘੰਟਿਆਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਬੀਤੇ ਦਿਨ 11 ਹਜ਼ਾਰ 713 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 95 ਲੋਕਾਂ ਦੀ ਕੋਰੋਨਾ ਦੇ ਚਲਦੇ ਮੌਤ ਹੋਈ ਹੈ। ਇਸ ਤੋਂ  ਇਲਾਵਾ 14 ਹਜ਼ਾਰ 488 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।

Blood sample tube positive with COVID-19 or novel coronavirus 2019 found in Wuhan, China

ਦੇਸ਼ ਵਿੱਚ ਠੀਕ ਹੋਣ ਦੀ ਦਰ ਗੱਲ ਕਰੀਏ ਤਾਂ ਹੁਣ ਤਕ 1 ਕਰੋੜ 5 ਲੱਖ 10 ਹਜ਼ਾਰ 796 ਲੋਕ ਠੀਕ ਹੋ ਚੁੱਕੇ ਹਨ। ਜਿਸ ਤੋਂ ਬਾਅਦ ਇਸ ਸਮੇਂ 1 ਲੱਖ 48 ਹਜ਼ਾਰ 590 ਐਕਟਿਵ ਮਾਮਲੇ ਹਨ। ਦਸ ਦਈਏ ਕਿ ਦੇਸ਼ ਭਰ ਵਿੱਚ ਸ਼ੁੱਕਰਵਾਰ ਨੂੰ 7 ਲੱਖ 40 ਹਜ਼ਾਰ 794 ਲੋਕਾਂ ਦੀ ਕੋਰੋਨਾ ਜਾਂਚ ਹੋਈ ਹੈ। ਉੱਥੇ ਹੀ ਸ਼ੁੱਕਰਵਾਰ ਤਕ ਦੇਸ਼ ਵਿੱਚ 2 ਕਰੋੜ 6 ਲੱਖ 72 ਹਜ਼ਾਰ 589 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ। ਦਸ ਦਈਏ ਕਿ 16 ਜਨਵਰੀ ਤੋਂ ਕੋਰੋਨਾ ਵੈਕਸੀਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ।

ਦੇਸ਼ ਵਿੱਚ ਫਰਸਟ ਫੇਸ ਜਾਰੀ ਹੈ ਜਿਸ ਵਿੱਚ ਹੁਣ ਤਕ 54 ਲੱਖ 16 ਹਜ਼ਾਰ 849 ਲੋਕਾਂ ਦੀ ਵੈਕਸੀਨ ਦਾ ਪਹਿਲਾ ਡੋਜ਼ ਮਿਲ ਚੁੱਕਾ ਹੈ। ਸਰਕਾਰ ਦਾ ਉਦੇਸ਼ ਘਟ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਵੈਕਸੀਨ ਪਹੁੰਚਾਉਣ ਦਾ ਹੈ। ਦਸ ਦਈਏ ਕਿ ਭਾਰਤ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਇੰਨੇ ਘਟ ਸਮੇਂ ਵਿੱਚ 50 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਦਾ ਪਹਿਲਾ ਡੋਜ਼ ਲਗ ਚੁੱਕਾ ਹੈ।  

Click to comment

Leave a Reply

Your email address will not be published. Required fields are marked *

Most Popular

To Top