ਦੇਰ ਰਾਤ ਆਏ ਤੇਜ਼ ਤੂਫ਼ਾਨ ਨਾਲ 50 ਤੋਤਿਆਂ ਦੀ ਹੋਈ ਮੌਤ
By
Posted on

ਬੀਤੀ ਰਾਤ ਆਏ ਤੇਜ਼ ਤੂਫਾਨ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਜਿਸ ਨਾਲ ਸੜਕਾਂ ਕਿਨਾਰੇ ਲੱਗੇ ਕਈ ਰੁੱਖ ਵੀ ਜੜ੍ਹਾਂ ਤੋਂ ਪੁੱਟੇ ਗਏ। ਉੱਥੇ ਹੀ ਸੰਗਰੂਰ ਤੋਂ ਬਹੁਤ ਹੀ ਦਰਦਨਾਕ ਤਸਵੀਰਾਂ ਸਾਹਮਣੇ ਆਈ ਹਨ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤੇਜ਼ ਤੂਫਾਨ ਕਾਰਨ ਦਰੱਖਤਾਂ ‘ਤੇ ਰਹਿੰਦੇ ਕਰੀਬ 50 ਤੋਤਿਆਂ ਦੀ ਮੌਤ ਹੋ ਗਈ।

ਜ਼ਮੀਨ ‘ਤੇ ਡਿੱਗੇ ਇੰਨਾਂ ਤੋਤਿਆਂ ਨੂੰ ਇੱਕ ਨੌਜਵਾਨ ਵੱਲੋਂ ਜ਼ਮੀਨ ‘ਚ ਦੱਬਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਛੀਆਂ ਦੇ ਦਰਦ ਨੂੰ ਸਮਝ ਕੇ ਉਹਨਾਂ ਦੀ ਦੇਖ ਭਾਲ ਵੀ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਬੀਤੇ ਰਾਤ ਆਈ ਮੀਂਹ ਹਨੇਰੀ ਨੇ ਜਿੱਥੇ ਵੱਡੀ ਗਿਣਤੀ ‘ਚ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਉੱਥੇ ਹੀ ਕਈ ਘਰਾਂ ਅਤੇ ਦਰੱਖਤਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਸੰਗਰੂਰ ‘ਚ ਵੱਡੀ ਗਿਣਤੀ ‘ਚ ਤੋਤਿਆਂ ਦੀ ਤੂਫਾਨ ਦੌਰਾਨ ਮੌਤ ਹੋ ਗਈ ਹੈ।
