Punjab

ਦੂਰਦਰਸ਼ਨ ਦੀ ਐਂਕਰ ਕਨੂੰਪ੍ਰਿਆ ਦੀ ਕੋਰੋਨਾ ਨਾਲ ਮੌਤ, ਮੀਡੀਆ ਜਗਤ ’ਚ ਸੋਗ ਦੀ ਲਹਿਰ

ਕੋਰੋਨਾ ਵਾਇਰਸ ਨੇ ਉਹ ਵੀ ਚਿਹਰੇ ਨਹੀਂ ਬਖ਼ਸ਼ੇ ਜੋ ਦੁਨੀਆ ਦੀਆਂ ਨਜ਼ਰਾਂ ਵਿੱਚ ਸਿਤਾਰੇ ਸਨ। 2020 ਵਿੱਚ ਕੋਰੋਨਾ ਦੀ ਪਹਿਲੀ ਲਹਿਰ ਸ਼ੁਰੂ ਹੋਈ ਸੀ ਪਰ ਹੁਣ 2021 ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਇਸ ਨੇ ਮੰਨੇ-ਪ੍ਰਮੰਨੇ ਸਿਤਾਰਿਆਂ ਨੂੰ ਵੀ ਅਪਣੀ ਲਪੇਟ ਵਿੱਚ ਲਿਆ ਹੈ।

रोहित सरदाना के बाद कोरोना ने छीना एक और एंकर, दूरदर्शन की एंकर कनुप्रिया  का निधन - पर्दाफाश

ਬਹੁਤ ਸਾਰੀਆਂ ਹਸਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਹੁਣ ਫਿਰ ਇਕ ਐਂਕਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੂਰਦਰਸ਼ਨ ਦੀ ਮੰਨੀ-ਪ੍ਰਮੰਨੀ ਐਂਕਰ ਕਨੂੰਪ੍ਰਿਆ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਕਨੂੰਪ੍ਰਿਆ ਐਂਕਰ ਹੋਣ ਦੇ ਨਾਲ-ਨਾਲ ਖੂਬਸੂਰਤ ਐਕਟਰ ਵੀ ਸੀ।

ਉਹਨਾਂ ਦੀ ਕਰੀਬੀ ਨੋਨਾ ਵਾਲੀਆ ਨੇ ਸੋਸ਼ਲ ਮੀਡੀਆ ’ਤੇ ਇਹ ਦੁਖ਼ਦ ਖ਼ਬਰ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ, ‘ਕਨੂੰਪ੍ਰਿਆ ਹੁਣ ਸਾਡੇ ਵਿਚਕਾਰ ਨਹੀਂ ਹੈ।’ ਕਨੂੰਪ੍ਰਿਆ ਨੇ ਦੋ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਕੇ ਕਿਹਾ ਸੀ ਕਿ, ‘ਉਹ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਹਨਾਂ ਨੂੰ ਸਾਰਿਆਂ ਦੀਆਂ ਦੁਆਵਾਂ ਦੀ ਬਹੁਤ ਲੋੜ ਹੈ।’ ਕਨੂੰਪ੍ਰਿਆ ਦਾ ਆਕਸੀਜਨ ਪੱਧਰ ਘੱਟ ਹੋ ਰਿਹਾ ਸੀ ਅਤੇ ਬੁਖ਼ਾਰ ਵੱਧ ਰਿਹਾ ਸੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।  

Click to comment

Leave a Reply

Your email address will not be published. Required fields are marked *

Most Popular

To Top