ਦੂਜੇ ਸੂਬਿਆਂ ਨੇ ਕਿਹਾ, ਦਿੱਲੀ ਨਹੀਂ ਜਾਣ ਦੇਣਾ ਤਾਂ ਇਸਲਾਮਾਬਾਦ ਭੇਜ ਦੇਵੇ ਮੋਦੀ ਸਰਕਾਰ

ਹਰਿਆਣਾ ਤੇ ਰਾਜਸਥਾਨ ਵਿੱਚ ਵੀ ਵੱਡੇ ਪੱਧਰ ਤੇ ਖੇਤੀ ਬਿੱਲਾਂ ਨੂੰ ਲੈ ਕੇ ਰੋਸ ਮੁਜ਼ਾਹਰੇ ਹੋ ਰਹੇ ਹਨ। ਇਸ ਦੌਰਾਨ ਕਿਸਾਨ ਅੰਦੋਲਨ ਅਧੀਨ ਕਿਸਾਨ ਦਿੱਲੀ ਚੱਲੋ ਮੁਹਿੰਮ ਦੀਆਂ ਤਿਆਰੀਆਂ ਵਿੱਚ ਹਨ। ਰਾਜਧਾਨੀ ਦਿੱਲੀ ਦੀ ਹਰਿਆਣਾ ਨਾਲ ਲੱਗਦੀ ਸੀਮਾ ਤੇ ਭਾਰੀ ਸੁਰੱਖਿਅਤ ਬਲ ਤਾਇਨਾਤ ਕਰ ਦਿੱਤੇ ਗਏ ਹਨ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਨੇ ਅੱਜ ਤੋਂ ਸੂਬਾ ਪੱਧਰ ਤੇ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਹੋ ਰਹੇ ਕਿਸਾਨ ਅੰਦੋਲਨ ਤੇ ਵਿਚਾਰ-ਵਟਾਂਦਰਾ ਲਈ ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਹੈ।
ਇਹ ਬੈਠਕ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੇ ਸਰਕੁਲਰ ਰੋਡ ਤੇ ਸਥਿਤ ਰਿਹਾਇਸ਼ਗਾਹ ਤੇ ਹੋਈ। ਕਿਸਾਨਾਂ ਦੇ ਦਿੱਲੀ ਜਾਣ ਤੋਂ ਰੋਕ ਲਗਾਏ ਜਾਣ ਤੇ ਰਾਕੇਸ਼ ਟਿਕੈਤ ਨੇ ਕਿਹਾ ਜੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਸਰਕਾਰ ਉਹਨਾਂ ਨੂੰ ਇਸਲਾਮਾਬਾਦ ਭੇਜ ਦੇਵੇ।
ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਮੁਜ਼ੱਫ਼ਰਨਗਰ ਤੋਂ ਨਾਵਲਾ ਕੋਠੀ ਤੇ ਸਵੇਰੇ 11 ਵਜੇ ਹਾਈਵੇਅ ਜਾਮ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਫ਼ੈਸਲਾ ਲਿਆ ਜਾਵੇਗਾ ਕਿ ਕਿਸਾਨ ਦਿੱਲੀ ਵੱਲ ਵਧਣਗੇ ਜਾਂ ਚੱਕਾ ਜਾਮ ਨੂੰ ਅਨਿਸ਼ਚਿਤ ਸਮੇਂ ਲਈ ਕੀਤਾ ਜਾਵੇਗਾ।
