Uncategorized

ਦੁੱਧ ਨੂੰ ਜ਼ਿਆਦਾ ਉਬਾਲਣ ਨਾਲ ਹੋ ਸਕਦਾ ਹੈ ਨੁਕਸਾਨ, ਇਹਨਾਂ ਗੱਲਾਂ ਦਾ ਰੱਖੋ ਧਿਆਨ

ਦੁੱਧ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦੁੱਧ ਪੀਣ ਨਾਲ ਸਰੀਰ ਤਾਕਤਵਰ ਬਣਦਾ ਹੈ ਅਤੇ ਸਿਹਤਮੰਦ ਰਹਿੰਦਾ ਹੈ। ਦੁੱਧ ਨੂੰ ਉਬਾਲਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਤੁਹਾਡੀ ਇਸ ਇੱਕ ਗਲਤੀ ਕਾਰਨ ਸਰੀਰ ਨੂੰ ਦੁੱਧ ਦਾ ਪੂਰਾ ਲਾਭ ਨਹੀਂ ਮਿਲਦਾ। ਅਸੀਂ ਦੁੱਧ ਨੂੰ ਸੰਘਣਾ ਕਰਨ ਲਈ ਲੰਬੇ ਸਮੇਂ ਲਈ ਉਬਾਲਦੀਆਂ ਹਨ। ਉਸ ਤਰ੍ਹਾਂ ਕੁੱਝ ਔਰਤਾਂ ਵਾਰ-ਵਾਰ ਦੁੱਧ ਉਬਾਲਣ ਦੀ ਗਲਤੀ ਕਰਦੀਆਂ ਹਨ।

Milk Boiled and Flowed Away. Stock Footage Video (100% Royalty-free)  1013922884 | Shutterstock

ਕੁੱਝ ਲੋਕ ਦੁੱਧ ਨੂੰ ਉਬਾਲਾ ਆਉਣ ਤੋਂ ਬਾਅਦ ਗੈਸ ਨੂੰ ਹੌਲੀ ਕਰਦੇ ਹਨ ਤੇ ਦੁੱਧ ਲੰਬੇ ਸਮੇਂ ਤੱਕ ਉਬਲਦਾ ਰਹਿੰਦਾ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂ ਕਿ ਦੁੱਧ ਵਿੱਚ ਪਾਏ ਜਾਣ ਵਾਲੇ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ। ਕੁਝ ਲੋਕ ਦੁੱਧ ਵਿੱਚੋਂ ਸੰਘਣੀ ਕਰੀਮ ਕੱਢਣ ਲਈ ਲੰਬੇ ਸਮੇਂ ਲਈ ਦੁੱਧ ਨੂੰ ਉਬਾਲਦੇ ਹਨ।

ਪਰ ਇਹਨਾਂ ਵਿਚੋਂ ਕੋਈ ਢੰਗ ਸਹੀ ਨਹੀਂ ਹੈ। ਬਹੁਤ ਸਾਰੀਆਂ ਖੋਜਾਂ ਤੋਂ ਇਹ ਪਤਾ ਲੱਗਿਆ ਹੈ ਕਿ ਦੁੱਧ ਨੂੰ ਲੰਬੇ ਸਮੇਂ ਲਈ ਉਬਾਲਣ ਨਾਲ ਇਸ ਦੇ ਪੌਸ਼ਟਿਕ ਤੱਕ ਨਸ਼ਟ ਹੋ ਜਾਂਦੇ ਹਨ। ਇਸ ਕਾਰਨ, ਤੁਹਾਡੇ ਸਰੀਰ ਨੂੰ ਦੁੱਧ ਦਾ ਪੂਰਾ ਲਾਭ ਨਹੀਂ ਮਿਲਦਾ।

ਦੁੱਧ ਉਬਾਲਣ ਦਾ ਸਹੀ ਤਰੀਕਾ

ਦੁੱਧ ਨੂੰ ਉਬਾਲਣ ਦਾ ਸਹੀ ਤਰੀਕਾ ਇਹ ਹੈ ਕਿ ਦੁੱਧ ਨੂੰ ਅੱਗ ‘ਤੇ ਰੱਖਣ ਤੋਂ ਬਾਅਦ ਇਸ ਨੂੰ ਚਮਚ ਜਾਂ ਕੜਛੀ ਨਾਲ ਲਗਾਤਾਰ ਹਿਲਾਉਂਦੇ ਰਹੋ। ਜਦੋਂ ਦੁੱਧ ਉਬਾਲਾ ਆ ਜਾਵੇ ਤਾਂ ਗੈਸ ਬੰਦ ਕਰ ਦਿਓ। ਇੱਕ ਵਾਰੀ ਦੁੱਧ ਨੂੰ ਉਬਾਲਣ ਤੋਂ ਬਾਅਦ ਵਾਰ ਵਾਰ ਉਬਾਲਣ ਦੀ ਗਲਤੀ ਨਾ ਕਰੋ।

ਜਿੰਨੀ ਵਾਰ ਤੁਸੀਂ ਦੁੱਧ ਨੂੰ ਉਬਾਲੋਗੇ, ਉਸ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਣਗੇ। ਦੁੱਧ ਨੂੰ ਸਿਰਫ ਇਕ ਵਾਰ ਉਬਾਲਣ ਦੀ ਕੋਸ਼ਿਸ਼ ਕਰੋ। ਜੇ ਅਜਿਹਾ ਲੱਗਦਾ ਹੈ ਕਿ ਦੁੱਧ ਖਰਾਬ ਹੋ ਜਾਵੇਗਾ ਤਾਂ ਤੁਸੀਂ ਇਸ ਨੂੰ ਇੱਕ ਵਾਰ ਫਿਰ ਉਬਾਲ ਸਕਦੇ ਹੋ।

ਦੁੱਧ ਪੀਣ ਵਾਲੇ ਖਾਸ ਗੱਲਾਂ ਦਾ ਰੱਖੋ ਖਿਆਲ਼

ਦੁੱਧ ਨਮਕੀਨ ਚੀਜ਼ਾਂ ਨੂੰ ਦੁੱਧ ਦੇ ਨਾਲ ਖਾਣ ਤੋਂ ਪਰਹੇਜ਼ ਕਰੋ।

ਬੈਂਗਣ ਤੇ ਪਿਆਜ਼ ਵਾਲੇ ਭੋਜਨ ਨਾਲ ਦੁੱਧ ਨਾ ਪੀਓ, ਇਸ ਨਾਲ ਚਮੜੀ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਕਦੇ ਵੀ ਮੱਛੀ ਤੇ ਨਾਨ-ਸ਼ਾਕਾਹਾਰੀ ਦੇ ਨਾਲ ਦੁੱਧ ਨਹੀਂ ਪੀਣਾ ਚਾਹੀਦਾ, ਇਸ ਨਾਲ ਚਮੜੀ ਤੇ ਚਿੱਟੇ ਪੈਚ ਪੈ ਸਕਦੇ ਹਨ ਜਾਂ ਲਿਊਕੋਡਰਮਾ ਹੋ ਸਕਦਾ ਹੈ।

ਭੋਜਨ ਤੋਂ ਤੁਰੰਤ ਬਾਅਦ ਦੁੱਧ ਨਹੀਂ ਪੀਣਾ ਚਾਹੀਦਾ। ਇਸ ਨਾਲ ਪੇਟ ਵਿੱਚ ਭਾਰੀਪਨ ਤੇ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ।

Click to comment

Leave a Reply

Your email address will not be published.

Most Popular

To Top