News

ਦੁੱਖੜਾ ਸੁਣਾਉਂਦਿਆਂ ਹਜ਼ੂਰੀ ਰਾਗੀ ਦੀਆਂ ਅੱਖਾਂ ’ਚ ਆਏ ਹੰਝੂ, ਹੈੱਡ ਗ੍ਰੰਥੀ ‘ਤੇ ਲਾਏ ਘਟੀਆ ਸ਼ਬਦਾਵਲੀ ਦੇ ਇਲਜ਼ਾਮ

ਪਿਛਲੇ ਕੁਝ ਦਿਨਾਂ ਤੋਂ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਨੇ ਹੈੱਡ ਗ੍ਰੰਥੀ ਜਗਤਾਰ ਸਿੰਘ, ਜਿਹਨਾਂ ‘ਤੇ ਇਲਜ਼ਾਮ ਲੱਗ ਰਿਹਾ ਹੈ ਕਿ ਉਹਨਾਂ ਵੱਲੋਂ ਗੁਰੂ ਘਰ ਦੇ ਰਾਗੀਆਂ ਲਈ ਘਟੀਆ ਸ਼ਬਦਾਵਲੀ ਵਰਤੀ ਜਾਂਦੀ ਹੈ, ਪਰ ਹੁਣ ਇਹ ਵਿਵਾਦ ਲਗਾਤਰ ਤੂਲ ਫੜਦਾ ਜਾ ਰਿਹਾ ਹੈ ਅਤੇ ਇਹ ਵਾਦ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਹਜ਼ੂਰੀ ਰਾਗੀਆਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਹੈੱਡ ਗ੍ਰੰਥੀ ਜਗਤਾਰ ਸਿੰਘ ਉਹਨਾਂ ਨੂੰ ਸ਼ਬਦ ਪੜ੍ਹਦੇ ਸਮੇਂ ਰੋਕ-ਟੋਕ ਕਰਦੇ ਹਨ। ਇੱਥੋਂ ਤੱਕ ਕੇ ਕੀਰਤਨ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਦਾੜ੍ਹੀਆਂ ਤੱਕ ਚੈੱਕ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਕੋਲ ਕੋਈ ਸ਼ਬਦ ਵਾਲੀ ਪਰਚੀ ਤਾਂ ਨਹੀਂ ਲੁਕੋਈ ਹੋਈ।

ਹਜ਼ੂਰੀ ਰਾਗੀ ਭਾਈ ਜਗਦੇਵ ਸਿੰਘ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਹੁਣ ਉਹਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਉਹਨਾਂ ਵੱਲੋਂ ਸੰਗਤ ਦੀ ਕਚਹਿਰੀ ‘ਚ ਆਪਣੀ ਗੱਲ ਰੱਖੀ ਗਈ ਹੈ। ਭਾਈ ਜਗਦੇਵ ਸਿੰਘ ਨੇ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਇਨਸਾਫ਼ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਵੱਲੋਂ ਤਾਂ ਜੱਥੇਦਾਰ ਦੇ ਪੈਰਾਂ ‘ਚ ਪੱਗ ਉਤਾਰ ਕੇ ਵੀ ਰੱਖੀ ਗਈ ਤਾਂ ਜੋ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਪਰ ਉਹਨਾਂ ਦੀ ਇੱਕ ਗੱਲ ਨਹੀਂ ਸੁਣੀ ਗਈ।

ਪਟਿਆਲਾ ’ਚ ਮਾਸਟਰ ਮੋਟੀਵੇਟਰਾਂ ਦਾ ਰੋਸ ਪ੍ਰਦਰਸ਼ਨ, ਵਿਭਾਗ ’ਚ ਕੱਢੀਆਂ ਅਸਾਮੀਆਂ ’ਚ ਸ਼ਾਮਿਲ ਕਰਨ ਦੀ ਮੰਗ

ਹੋਰ ਤਾਂ ਹੋਰ ਉਨ੍ਹਾਂ ਕਿਹਾ ਕਿ ਹੁਣ ਦੂਸਰੇ ਤਖ਼ਤ ਦੇ ਜਥੇਦਾਰ ਵੀ ਉਨ੍ਹਾਂ ਨੂੰ ਕੀਰਤਨ ਛੱਡ ਕੇ ਰਿਕਸ਼ਾ ਚਲਾਉਣ ਦੀ ਗੱਲ ਆਖ ਰਹੇ ਹਨ। ਦੂਜੇ ਪਾਸੇ ਹਜ਼ੂਰੀ ਰਾਗੀ ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਦੋ ਤਿੰਨ ਸਾਲ ਤੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਜਦੋਂ ਵੀ ਕੀਰਤਨ ਕਰਨ ਜਾਂਦੇ ਹਨ ਤਾਂ ਹੈੱਡ ਗ੍ਰੰਥੀ ਜਗਤਾਰ ਸਿੰਘ ਵੱਲੋਂ ਉਨ੍ਹਾਂ ਨੂੰ ਕੀਰਤਨ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਹਜ਼ੂਰੀ ਰਾਗੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾ ਸ਼੍ਰੀ ਅਕਾਲ ਤਖ਼ਤ ਸਾਹਿਬ ‘ਚ ਭਾਈ ਜਗਤਾਰ ਸਿੰਘ ਦੀ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ।

ਉਹਨਾਂ ਦੱਸਿਆ ਕਿ ਹੁਣ ਤਾਂ ਉਹਨਾਂ ਦੇ ਬੱਚੇ ਵੀ ਕਹਿ ਰਹੇ ਨੇ ਕਿ ਜਿੱਥੇ ਗੁਰੂ ਘਰ ‘ਚ ਕੀਰਤਨ ਕਰਨ ਵਾਲੇ ਰਾਗੀਆਂ ਦੀ ਇੰਨੀ ਬੇਇੱਜ਼ਤੀ ਹੁੰਦੀ ਹੈ ਤੁਸੀਂ ਉਸ ਲਾਈਨ ‘ਚ ਪਏ ਹੀ ਕਿਉਂ। ਭਾਵੇਂਕਿ ਇਸ ਮਾਮਲੇ ‘ਚ ਹੈੱਡ ਗ੍ਰੰਥੀ ਵੱਲੋਂ ਕੋਈ ਸ਼ਪਸਟੀਕਰਨ ਨਹੀਂ ਦਿੱਤਾ ਗਿਆ ਪਰ ਰਾਗੀ ਸਿੰਘਾਂ ਵੱਲੋਂ ਆਪਣੀ ਅਵਾਜ਼ ਬੁਲੰਦ ਕਰਨ ਤੋਂ ਬਾਅਦ ਹੈੱਡ ਗ੍ਰੰਥੀ ਜਗਤਾਰ ਸਿੰਘ ਵੱਲੋਂ ਕੋਈ ਸ਼ਪਸਟੀਕਰਨ ਦਿੱਤਾ ਜਾਂਦਾ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Click to comment

Leave a Reply

Your email address will not be published. Required fields are marked *

Most Popular

To Top