News

ਦੁਬਈ ਨੇ ਉਡਾਣਾਂ ਭਾਰਤੀਆਂ ਨੂੰ ਲੈ ਕੇ ਕੀਤਾ ਐਲਾਨ, ਨਿਯਮਾਂ ’ਚ ਦਿੱਤੀ ਢਿੱਲੀ

ਸੰਯੁਕਤ ਅਰਬ ਅਮੀਰਾਤ ਨੇ ਦੂਜੀ ਲਹਿਰ ਦੇ ਆਉਣ ਤੋਂ ਬਾਅਦ ਅਪ੍ਰੈਲ ਦੇ ਅਖੀਰ ਤੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀਆਂ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਸੀ। ਪਰ ਹੁਣ ਦੁਬਈ ਸਰਕਾਰ ਨੇ ਸ਼ਨੀਵਾਰ ਨੂੰ ਭਾਰਤ, ਦੱਖਣੀ ਅਫ਼ਰੀਕਾ ਅਤੇ ਨਾਈਜੀਰੀਆ ਤੋਂ ਆਉਣ ਵਾਲੇ ਅਪਣੇ ਨਿਵਾਸੀਆਂ ਲਈ ਯਾਤਰਾ ਪਾਬੰਦੀਆਂ ’ਚ ਢਿੱਲ ਦਿੱਤੀ ਹੈ। ਦੁਬਈ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਜਾਇਜ਼ ਰਿਹਾਇਸ਼ੀ ਵੀਜ਼ਾ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਮਨਜ਼ੂਰਸ਼ੁਦਾ COVID-19 ਟੀਕਾ ਦੋਵਾਂ ਦੀ ਜ਼ਰੂਰਤ ਪਵੇਗੀ।

What Actuators Are Used In Airplanes – Progressive Automations

ਨਵੇਂ ਪ੍ਰੋਟੋਕੋਲ ਅਨੁਸਾਰ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਯਾਤਰੀਆਂ ਨੂੰ ਦੁਬਈ ਦੀ ਯਾਤਰਾ ਦੀ ਆਗਿਆ ਦਿੱਤੀ ਜਾਏਗੀ। ਇਸ ਵੇਲੇ, ਸਿਨੋਫਾਰਮ, ਫਾਈਜ਼ਰ-ਬਾਇਓਐਨਟੈਕ, ਸਪੁਤਨਿਕ ਵੀ ਅਤੇ ਆਕਸਫੋਰਡ-ਐਸਟ੍ਰਾਜ਼ੇਨੇਕਾ ਟੀਕੇ ਯੂਏਈ ਸਰਕਾਰ ਦੁਆਰਾ ਪ੍ਰਵਾਨਿਤ ਹਨ। ਹਦਾਇਤਾਂ ਮੁਤਾਬਕ ਭਾਰਤ ਤੋਂ ਦੁਬਈ ਜਾ ਰਹੇ ਮੁਸਾਫ਼ਰਾਂ ਨੂੰ ਰਵਾਨਗੀ ਤੋਂ ਚਾਰ ਘੰਟੇ ਪਹਿਲਾਂ ਰੈਪਿਡ ਪੀਸੀਆਰ ਟੈਸਟ ਕਰਵਾਉਣਾ ਹੋਵੇਗਾ। ਦੁਬਈ ਪਹੁੰਚਣ ਤੇ ਉਹਨਾਂ ਨੂੰ ਇੱਕ ਹੋਰ ਆਰਟੀ-ਪੀਸੀਆਰ ਟੈਸਟ ਕਰਵਾਉਣਾ ਹੋਵੇਗਾ।

ਦੁਬਈ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਇਕ ਹੋਰ ਆਰਟੀ-ਪੀਸੀਆਰ ਟੈਸਟ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਯਾਤਰੀਆਂ ਨੂੰ ਅਪਣੇ ਪੀਸੀਆਰ ਟੈਸਟ ਦੇ ਨਤੀਜੇ ਪ੍ਰਾਪਤ ਹੋਣ ਤਕ ਸੰਸਥਾਗਤ ਕੁਆਰੰਟੀਨ ਵਿੱਚੋਂ ਵੀ ਲੰਘਣਾ ਪਵੇਗਾ। ਦੁਬਈ ਵਿੱਚ ਪੀਸੀਆਰ ਟੈਸਟ ਦਾ ਨਤੀਜਾ 24 ਘੰਟਿਆਂ ਵਿੱਚ ਮਿਲ ਜਾਂਦਾ ਹੈ।

ਸ਼ੇਖ ਮਨਸੂਰ ਬਿਨ ਮੁਹੰਮਦ ਬਿਨ ਰਾਸ਼ਿਦ ਮਖਤੂਮ ਦੀ ਅਗਵਾਈ ਵਾਲੀ ਸੰਕਟ ਤੇ ਆਫ਼ਤ ਪ੍ਰਬੰਧ ਬਾਰੇ ਸੁਪਰੀਮ ਕਮੇਟੀ ਨੇ ਐਲਾਨ ਕੀਤਾ ਹੈ ਕਿ ਨਵੇਂ ਨਿਯਮ 23 ਜੂਨ ਤੋਂ ਲਾਗੂ ਹੋਣਗੇ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ। ਕਾਰਗੋ ਉਡਾਣਾਂ, ਚੋਣਵੇਂ ਦੇਸ਼ਾਂ ਨਾਲ ਦੁਵੱਲੇ ਏਅਰ ਬਬਲ ਸਮਝੌਤੇ ਅਧੀਨ ਕੰਮ ਕਰਨਾ ਜਾਰੀ ਰੱਖਣਗੀਆਂ।

Click to comment

Leave a Reply

Your email address will not be published.

Most Popular

To Top