ਦੁਪਹਿਰ ਦੇ ਭੋਜਨ ਦੌਰਾਨ ਕਿਸਾਨਾਂ ਨੇ ਨਹੀਂ ਖਾਧਾ ਸਰਕਾਰੀ ਭੋਜਨ, ਨਾਲ ਲੈ ਕੇ ਆਏ ਲੰਚ
By
Posted on

ਅੱਜ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਚਲ ਰਹੀ ਹੈ। ਇਹ ਬੈਠਕ 12 ਵਜੇ ਤੋਂ ਚੱਲ ਰਹੀ ਹੈ ਤੇ ਅਜੇ ਵੀ ਜਾਰੀ ਹੈ। ਵਿਗਿਆਨ ਭਵਨ ਵਿਖੇ ਦੁਪਹਿਰ ਦੇ ਖਾਣੇ ਦੌਰਾਨ ਕਿਸਾਨ ਨੇਤਾਵਾਂ ਨੇ ਅਪਣਾ ਭੋਜਨ ਨਾਲ ਹੀ ਲਿਆਂਦਾ ਹੈ।

ਕਿਸਾਨ ਜੱਥੇਬੰਦੀਆਂ ਨੂੰ ਕੇਂਦਰ ਸਰਕਾਰ ਵੱਲੋਂ ਭੋਜਨ ਕਰਨ ਲਈ ਕਿਹਾ ਗਿਆ ਪਰ ਉਹਨਾਂ ਨੇ ਭੋਜਨ ਖਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇੱਕ ਕਿਸਾਨ ਆਗੂ ਨੇ ਕਿਹਾ ਕਿ, “ਅਸੀਂ ਸਰਕਾਰ ਦੁਆਰਾ ਪੇਸ਼ ਕੀਤੇ ਗਏ ਖਾਣੇ ਜਾਂ ਚਾਹ ਨੂੰ ਸਵੀਕਾਰ ਨਹੀਂ ਕਰਦੇ। ਅਸੀਂ ਆਪਣਾ ਭੋਜਨ ਨਾਲ ਲੈ ਕੇ ਆਏ ਹਾਂ।”
