News

ਦੁਖਦਾਈ ਖ਼ਬਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੋਇਆ ਅਗਨ ਭੇਟ

ਸ਼ਾਹਕੋਟ ਦੇ ਪਿੰਡ ਸੰਗਤਪੁਰ ਵਿੱਚ ਗੁਰਦੁਆਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਏ ਸਰੂਪ ਅਗਨੀ ਭੇਟ ਹੋ ਗਏ। ਜਾਣਕਾਰੀ ਮਿਲੀ ਹੈ ਕਿ ਸਰੂਪ ਨੇੜੇ ਜਗ ਰਹੀ ਜੋਤ ਗੱਦੇ ਤੇ ਡਿੱਗਣ ਕਾਰਨ ਇੱਕ ਸਰੂਪ ਦੇ ਅਗਨ ਭੇਟ ਤੇ 4 ਸਰੂਪਾਂ ਦੇ ਪਾਣੀ ਨਾਲ ਗਿੱਲੇ ਹੋਏ ਸਨ। ਅਗਨ ਭੇਟ ਹੋਏ ਸਰੂਪ ਤੇ ਪੋਥੀਆਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ।

CCTV Cameras Explained - Techcube

ਘਟਨਾ ਦਾ ਪਤਾ ਲੱਗਣ ਤੇ ਮੌਕੇ ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੱਥੇਦਾਰ ਬਲਦੇਵ ਸਿੰਘ ਕਲਿਆਣ ਨੇ ਦੱਸਿਆ ਕਿ ਬੀਤੇ ਦਿਨ ਗ੍ਰੰਥੀ ਸਤਨਾਮ ਸਿੰਘ ਵੱਲੋਂ ਦਰਬਾਰ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕੀਤਾ ਗਿਆ। ਸੰਗਤ ਵੱਲੋਂ ਜੋਤ ਜਗਾ ਦਿੱਤੀ ਗਈ। ਗ੍ਰੰਥੀ ਸਿੰਘ ਜੋਤ ਜਗਦੀ ਛੱਡ ਕੇ ਦਰਬਾਰ ਹਾਲ ਨੂੰ ਤਾਲੇ ਲਾ ਕੇ ਹੋਰ ਡਿਊਟੀ ਤੇ ਚਲਾ ਗਿਆ।

ਸੀਟੀਟੀਵੀ ਫੁਟੇਜ ਵੇਖੀਆਂ ਤਾਂ ਪਤਾ ਲੱਗਿਆ ਕਿ ਜੋਤ ਗੱਦਿਆਂ ਤੇ ਡਿੱਗ ਪਈ ਤੇ ਅੱਗ ਲੱਗਣ ਕਾਰਨ ਪਾਲਕੀ ਸਾਹਿਬ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਵਨ ਸਰੂਪ ਤੇ ਤਿੰਨ ਪੋਥੀਆਂ ਅਗਨ ਭੇਟ ਹੋ ਗਈਆਂ ਹਨ। ਪਿੰਡ ਦੇ ਨੌਜਵਾਨ ਨੇ ਗੁਰਦੁਆਰਾ ਸਾਹਿਬ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਅਤੇ ਸਾਰੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾਇਆ।

ਤਿੰਨ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਪਾਣੀ ਕਾਰਨ ਗਿੱਲੇ ਹੋ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜੋਤ ਜਗਾਉਣ ਮੌਕੇ ਤੇ ਵਰਗੀ ਗਈ ਅਣਗਹਿਲੀ ਕਾਰਨ ਹੀ ਇਹ ਅਣਸੁਖਾਵੀਂ ਘਟਨਾ ਵਾਪਰੀ ਹੈ, ਜਿਸ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਜਾਵੇਗੀ। ਸ਼ਾਹਕੋਟ ਦੇ ਡੀਐਸਪੀ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਸਾਰੀ ਘਟਨਾ ਜੋਤ ਕਾਰਨ ਵਾਪਰੀ ਹੈ।

Click to comment

Leave a Reply

Your email address will not be published.

Most Popular

To Top