ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਵੱਡਾ ਝਟਕਾ, 268 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ

ਦੀਵਾਲੀ ਤੋਂ ਪਹਿਲਾਂ ਮਹਿੰਗਾਈ ਨੇ ਲੋਕਾਂ ਵੱਡਾ ਝਟਕਾ ਦਿੱਤਾ ਹੈ। ਸਰਕਾਰੀ ਆਇਲ ਮਾਰਕਟਿੰਗ ਕੰਪਨੀਆਂ ਨੇ 1 ਨਵੰਬਰ ਤੋਂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕ੍ਰਿਗਾ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 268 ਰੁਪਏ ਪ੍ਰਤੀ ਸਿਲੰਡਰ ਤੱਕ ਦਾ ਵਾਧਾ ਕੀਤਾ ਹੈ।

ਦਿੱਲੀ ਵਿੱਚ 19 ਕਿਗ੍ਰਾ ਕਮਰਸ਼ੀਅ ਗੈਸ ਸਿਲੰਡਰ ਦੀ ਕੀਮਤ 264 ਰੁਪਏ ਪ੍ਰਤੀ ਸਿਲੰਡਰ ਵਧੀ ਹੈ। ਰਸੋਈ ਗੈਸ ਸਿਲੰਡਰ 14.2 ਕਿਗ੍ਰਾ ਬਿਨਾਂ ਸਬਸਿਡੀ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਹੈ। ਦਿੱਲੀ ਵਿੱਚ 14.2 ਕਿਲੋਗ੍ਰਾਮ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਤੇ ਬਰਕਰਾਰ ਹੈ।
ਦੱਸ ਦਈਏ ਕਿ ਪਿਛਲੇ ਮਹੀਨੇ ਤੇਲ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀਆਂ ਕੀਮਤਾਂ ਵਿੱਚ 15 ਰੁਪਏ ਦਾ ਵਾਧਾ ਕੀਤਾ ਸੀ। ਕੋਲਕਾਤਾ ਵਿੱਚ ਰਸੋਈ ਗੈਸ ਸਿਲੰਡਰ ਦੀ ਕੀਮਤ 926 ਰੁਪਏ, ਮੁੰਬਈ ਵਿੱਚ 899.50 ਰੁਪਏ ਹੈ। ਚੇਨੱਈ ਵਿੱਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਹੁਣ 915.50 ਰੁਪਏ ਹੈ। ਦਿੱਲੀ ਵਿੱਚ 19 ਕਿਲੋਗ੍ਰਾਮ ਕਮਰਸ਼ੀਅਲ ਗੈਸ ਦੀ ਕੀਮਤ 264 ਰੁਪਏ ਵਧ ਕੇ 2000.50 ਰੁਪਏ ਹੋ ਗਈ ਹੈ।
ਕੋਲਕਾਤਾ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 268 ਰੁਪਏ ਵਧ ਕੇ 2073.5 ਰੁਪਏ ਹੋ ਗਈ। ਪਹਿਲਾਂ ਇਸ ਦੀ ਕੀਮਤ 1805.50 ਰੁਪਏ ਸੀ। ਮੁੰਬਈ ਵਿੱਚ ਕਮਰਸ਼ੀਅਲ ਗੈਸ ਦੀ ਕੀਮਤ ਵਿੱਚ 265 ਰੁਪਏ ਦਾ ਵਾਧਾ ਹੋਇਆ ਅਤੇ ਇਸ ਦੀ ਕੀਮਤ 1950 ਰੁਪਏ ਹੋ ਗਈ। ਪਹਿਲਾਂ ਕੀਮਤ 1685 ਰੁਪਏ ਸੀ। ਚੇਨੱਈ ਵਿੱਚ 1867.5 ਰੁਪਏ ਪ੍ਰਤੀ ਸਿਲੰਡਰ ਹੈ। ਚੇਨੱਈ ਵਿੱਚ 19 ਕਿਲੋਗ੍ਰਾਮ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 265.50 ਰੁਪਏ ਵਧ ਕੇ 2133 ਰੁਪਏ ਹੋ ਗਈ। ਪਹਿਲਾਂ ਕੀਮਤ 1867.5 ਰੁਪਏ ਸੀ।
