Business

ਦੀਵਾਲੀ ’ਤੇ ਹੋਰ ਵਧ ਸਕਦੀਆਂ ਨੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ

ਤਿਉਹਾਰੀ ਦਿਨਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਤੇਲ ਵਪਾਰੀਆਂ ਦਾ ਕਹਿਣਾ ਹੈ ਕਿ ਦਿਵਾਲੀ ਤੋਂ ਬਾਅਦ ਤੇਲ ਦੀਆਂ ਕੀਮਤਾਂ 150 ਤੋਂ ਪਾਰ ਜਾ ਸਕਦੀਆਂ ਹਨ।

ਵਿਆਹਾਂ ਦੇ ਸੀਜ਼ਨ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਤੇ ਹੋਰ ਤੇਲਾਂ ਦੀਆਂ ਕੀਮਤਾਂ ਵਧਣ ਦੇ ਪ੍ਰਭਾਵ ਦਾ ਅਸਰ ਸਰ੍ਹੋਂ ਦੇ ਤੇਲ ਦੀ ਕੀਮਤ ਤੇ ਵੀ ਪੈ ਸਕਦਾ ਹੈ। 1 ਅਕਤੂਬਰ ਤੋਂ ਕੇਂਦਰ ਸਰਕਾਰ ਨੇ ਸਰ੍ਹੋਂ ਦੇ ਤੇਲ ਵਿਚ ਹੋਰ ਦੂਜੇ ਤੇਲਾਂ ਦੀ ਮਿਲਾਵਟ  (ਸਰਕਾਰ ਦੀ ਆਗਿਆ ਨਾਲ ਸਰ੍ਹੋਂ ਦੇ ਤੇਲ ਵਿਚ 20% ਹੋਰ ਤੇਲ ਮਿਲਾਉਂਦੇ ਹਨ) ਬੰਦ ਕਰ ਦਿੱਤੀ ਹੈ।

ਹੁਣ ਵਪਾਰੀਆਂ ਨੂੰ ਸ਼ੁੱਧ ਸਰ੍ਹੋਂ ਦਾ ਤੇਲ ਵੇਚਣਾ ਪਏਗਾ। ਪਰ ਇਸ ਸਾਲ ਸਰ੍ਹੋਂ ਦਾ ਝਾੜ ਘਟਿਆ ਹੈ ਅਤੇ ਸ਼ੁੱਧ ਤੇਲ ਵੇਚਣ ਦੀ ਕੀਮਤ ਵਧੇਰੇ ਹੈ। ਕੁਝ ਕਾਰੋਬਾਰੀ ਮਿਲਾਵਟ ‘ਤੇ ਪਾਬੰਦੀ ਲਗਾਉਣ ਦੇ ਵਿਰੁੱਧ ਅਦਾਲਤ ਵੀ ਗਏ ਹਨ। ਇਸ ਦੀ ਸੁਣਵਾਈ ਦਸੰਬਰ ਵਿਚ ਹੋਣੀ ਹੈ।

ਇਸ ਦੇ ਨਾਲ ਹੀ ਦੋ ਵਪਾਰੀਆਂ ਨੇ ਦਿੱਲੀ ਹਾਈ ਕੋਰਟ ਵਿਚ ਮਿਲਾਵਟ ਰੋਕਣ ਖ਼ਿਲਾਫ਼ ਅਰਜ਼ੀ ਦਾਇਰ ਕੀਤੀ ਹੈ। ਦਸ ਦਈਏ ਕਿ ਅਕਤੂਬਰ ਤੋਂ 5 ਨਵੰਬਰ ਤੱਕ ਸਰ੍ਹੋਂ ਦਾ ਤੇਲ 15 ਤੋਂ 20 ਰੁਪਏ ਵਧਿਆ ਹੈ। ਇਕ ਲੀਟਰ ਦੇ ਪਾਊਚ ਦੀ ਸਭ ਤੋਂ ਵਧ ਵਿਕਰੀ ਹੈ ਇਹ 140 ਤੋਂ 150 ਰੁਪਏ ਵਿੱਚ ਵਿਕ ਰਿਹਾ ਹੈ।

ਥੋਕ ਬਜ਼ਾਰ ਵਿੱਚ ਸੰਭਾਵਨਾ ਹੈ ਕਿ ਦਿਵਾਲੀ ਤੋਂ ਬਾਅਦ ਇਸ ਦੀ ਕੀਮਤ 10 ਰੁਪਏ ਪ੍ਰਤੀ ਕਿਲੋ ਤਕ ਵਧ ਸਕਦੀ ਹੈ। ਕਿਸੇ ਵੀ ਸ਼ਹਿਰ ਦਾ ਸਥਾਨਕ ਬ੍ਰਾਂਡ 140 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Click to comment

Leave a Reply

Your email address will not be published. Required fields are marked *

Most Popular

To Top