News

ਦੀਪ ਸਿੱਧੂ ਨੂੰ ਲੈ ਕੇ ਅਦਾਲਤ ਦਾ ਫ਼ੈਸਲਾ, 26 ਅਪ੍ਰੈਲ ਨੂੰ ਹੋਵੇਗੀ ਸੁਣਵਾਈ

ਦਿੱਲੀ ਦੀ ਇਕ ਅਦਾਲਤ ਨੇ ਅੱਜ 26 ਜਨਵਰੀ ਨੂੰ ਹੋਈ ਹਿੰਸਾ ਅਤੇ ਲਾਲ ਕਿਲ੍ਹੇ ਕਾਂਡ ਮਾਮਲੇ ਵਿੱਚ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਵਿੱਚ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ। ਅਦਾਲਤ 26 ਅਪ੍ਰੈਲ ਸੋਮਵਾਰ ਨੂੰ ਫ਼ੈਸਲਾ ਸੁਣਾਵੇਗੀ।

Deep Sidhu, Named in Delhi Police FIR For Red Fort Violence, Reportedly  Missing

ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਅਦਾਲਤ ਨੂੰ ਕਿਹਾ ਕਿ ਸਿੱਧੂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਵਿਰੁੱਧ ਦੋਵਾਂ ਐਫਆਈਆਰਜ਼ ਵਿਚ ਇਕੋ ਜਿਹੇ ਅਪਰਾਧ ਹਨ ਅਤੇ ਪਹਿਲੀ ਐਫਆਈਆਰ ਵਿਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਉਹਨਾਂ ਦੱਸਿਆ ਕਿ ਸਿੱਧੂ ਨੂੰ ਪਹਿਲੀ ਐਫਆਈਆਰ ਵਿਚ ਜ਼ਮਾਨਤ ਮਿਲਣ ਦੇ ਕੁਝ ਘੰਟਿਆਂ ਦੇ ਵਿੱਚ ਹੀ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਸਿੱਧੂ 75 ਦਿਨਾਂ ਤੋਂ ਵੱਧ ਸਮੇਂ ਤੋਂ ਪੁਲਿਸ ਹਿਰਾਸਤ ਵਿਚ ਹਨ। ਉਹਨਾਂ ਦਲੀਲ ਦਿੱਤੀ ਕਿ ਦੋਵੇਂ ਐਫਆਈਆਰਜ਼ ਇਕੋ ਹੀ ਘਟਨਾ ਨਾਲ ਸਬੰਧਤ ਹਨ ਅਤੇ ਦੂਜੀ ਐਫਆਈਆਰ ਦਰਜ ਕਰਨਾ ਕਾਰਜ ਦੀ ਦੁਰਵਰਤੋਂ ਹੈ। ਉਹਨਾਂ ਦੇ ਵਕੀਲ ਨੇ ਅੱਗੇ ਕਿਹਾ ਕਿ ਉਹ ਲਾਲ ਕਿਲ੍ਹੇ ਕੋਲ ਖੜ੍ਹੇ ਸਨ ਅਤੇ ਹੋਰਨਾਂ ਨੌਜਵਾਨਾਂ ਵੱਲੋਂ ਝੰਡਾ ਲਹਿਰਾਇਆ ਗਿਆ ਸੀ ਅਤੇ ਧਾਰਮਿਕ ਨਾਅਰੇਬਾਜ਼ੀ ਕਰਨਾ ਕੋਈ ਗੁਨਾਹ ਨਹੀਂ ਹੈ।

ਸਿੱਧੂ ਦੇ ਵਕੀਲ ਨੇ ਕਿਹਾ ਕਿ ਪਹਿਲੀ ਐਫਆਈਆਰ ਵਿੱਚ ਬਹੁਤ ਸਾਰੇ ਮੁਲਜ਼ਮਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਸਿੱਧੂ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਕਿ ਉਸ ਨੇ ਆਪਣਾ ਫੋਨ, ਸਿਮ ਅਤੇ ਹੋਰ ਸਬੂਤ ਮਿਟਾ ਦਿੱਤੇ ਹਨ। ਦੀਪ ਸਿੱਧੂ ਨੇ ਦਸਿਆ ਕਿ ਉਸ ਦਾ ਫੋਨ ਪੁਲਿਸ ਦੇ ਕਬਜ਼ੇ ਵਿਚ ਹੈ।

Click to comment

Leave a Reply

Your email address will not be published. Required fields are marked *

Most Popular

To Top