News

ਦੀਪ ਸਿੱਧੂ ਦੀ ਮਹਿਲਾ ਦੋਸਤ ਕਰ ਰਹੀ ਹੈ ਉਸ ਦੀਆਂ ਵੀਡੀਓ ਅਪਲੋਡ, ਹਿੰਦੀ ਅਖ਼ਬਾਰ ਐੱਨ.ਡੀ.ਟੀ.ਵੀ. ਨੇ ਸੂਤਰਾਂ ਦੇ ਹਵਾਲੇ ਤੋਂ ਕੀਤਾ ਖੁਲਾਸਾ

ਦਿੱਲੀ ਵਿੱਚ 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ ਵਿੱਚ ਦਿੱਲੀ ਪੁਲਿਸ ਲਗਾਤਾਰ ਫਿਲਮ ਅਦਾਕਾਰ ਦੀਪ ਸਿੱਧੂ ਦੀ ਭਾਲ ਵਿੱਚ ਲੱਗੀ ਹੈ। ਕਈ ਵਾਰ ਇਹ ਸੂਹਾਂ ਵੀ ਮਿਲੀਆਂ ਕਿ ਦੀਪ ਸਿੱਧੂ ਦੇ ਟਿਕਾਣਿਆਂ ਉਪਰ ਪੁਲਿਸ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਦੀਪ ਸਿੱਧੂ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਦੂਜੇ ਪਾਸੇ ਦੀਪ ਸਿੱਧੂ ਲਗਾਤਾਰ ਆਪਣੇ ਫੇਸਬੁੱਕ ਅਕਾਂਉਂਟ ‘ਤੇ ਵੀਡੀਓਜ਼ ਅਪਲੋਡ ਕਰ ਰਹੇ ਨੇ ਜਿਸ ਵਿੱਚ ਉਹ ਕਿਸਾਨ ਆਗੂਆਂ ਅਤੇ ਕਿਸਾਨ ਅੰਦੋਲਨ ਬਾਰੇ ਬਿਆਨਬਾਜ਼ੀਆਂ ਵੀ ਕਰ ਰਿਹਾ ਹੈ। ਅਜਿਹੇ ਵਿੱਚ ਹੁਣ ਦੀਪ ਸਿੱਧੂ ਬਾਰੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ।

Image result for fb

ਹਿੰਦੀ ਅਖਬਾਰ ਐੱਨ.ਡੀ.ਟੀ.ਵੀ. ਮੁਤਾਬਕ ਦਿੱਲੀ ਪੁਲਿਸ ਦੇ ਸੂਤਰਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਦੀਪ ਸਿੱਧੂ ਦਾ ਫੇਸਬੁੱਕ ਅਕਾਉਂਟ ਦੀਪ ਸਿੱਧੂ ਨਹੀਂ ਚਲਾ ਰਿਹਾ ਸਗੋਂ ਦੀਪ ਸਿੱਧੂ ਦੇ ਅਕਾਉਂਟ ਨੂੰ ਦੀਪ ਸਿੱਧੂ ਦੀ ਕੋਈ ਮਹਿਲਾ ਦੋਸਤ ਹੈਂਡਲ ਕਰ ਰਹੀ ਹੈ। ਹਿੰਦੀ ਅਖਬਾਰ ਮੁਤਾਬਕ ਦੀਪ ਸਿੱਧੂ ਦੀ ਮਹਿਲਾ ਦੋਸਤ ਵਿਦੇਸ਼ ਵਿੱਚ ਬੈਠ ਕੇ ਹੀ ਉਸ ਦੀਆਂ ਵੀਡੀਓਜ਼ ਫੇਸਬੁੱਕ ਉਪਰ ਅਪਲੋਡ ਕਰਦੀ ਹੈ। ਜਦਕਿ ਦੀਪ ਸਿੱਧੂ ਆਪਣੀਆਂ ਵੀਡੀਓਜ਼ ਰਿਕਾਰਡ ਕੇ ਆਪਣੀ ਮਹਿਲਾ ਦੋਸਤ ਨੂੰ ਭੇਜ ਦਿੰਦਾ ਹੈ ਜਿਸ ਤੋਂ ਬਾਅਦ ਉਹੀ ਮਹਿਲਾ ਦੋਸਤ ਦੀਪ ਸਿੱਧੂ ਦੀਆਂ ਵੀਡੀਓਜ਼ ਅਪਲੋਡ ਕਰਦੀ ਹੈ ਜਿਸ ਤੋਂ ਬਾਅਦ ਹੁਣ ਖਦਸ਼ਾ ਜਤਾਇਆ ਜਾਣ ਲੱਗਿਆ ਕਿ ਸ਼ਾਇਦ ਪੁਲਿਸ ਦੀਪ ਸਿੱਧੂ ਦੀ ਇਸ ਮਹਿਲਾ ਦੋਸਤ ਖਿਲਾਫ ਵੀ ਕੋਈ ਨਾ ਕੋਈ ਕਾਰਵਾਈ ਵਿੱਢ ਸਕਦੀ ਹੈ।

ਦੱਸ ਦਈਏ ਕਿ ਦੀਪ ਸਿੱਧੂ ਦੀ ਭਾਲ ਵਿੱਚ ਕਰਾਇਮ ਬਰਾਂਚ ਅਤੇ ਸਪੈਸ਼ਲ ਸੈਲ ਦੀਆਂ ਕਈ ਟੀਮਾਂ ਲੱਗੀਆਂ ਹੋਈਆਂ ਨੇ ਅਤੇ ਦੀਪ ਸਿੱਧੂ ਦੀ ਸੂਹ ਦੇਣ ਵਾਲੀ ਨੂੰ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਹਿੰਸਾ ਵਿੱਚ ਸ਼ਾਮਿਲ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਇਨਾਮ ਰੱਖਿਆ ਹੈ ਜਿਨ੍ਹਾਂ ’ਤੇ ਇਹ ਇਨਾਮ ਰੱਖਿਆ ਗਿਆ।

ਉਨ੍ਹਾਂ ਵਿੱਚ ਦੀਪ ਸਿੱਧੂ, ਲਾਲ ਕਿਲ੍ਹੇ ਤੇ ਝੰਡਾ ਚੜਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ ਸ਼ਾਮਿਲ ਹੈ। ਫਿਲਹਾਲ ਦੀਪ ਸਿੱਧੂ ਪੁਲਿਸ ਦੀ ਗ੍ਰਿਫ਼ਤ ਵਿੱਚ ਪੂਰੀ ਤਰ੍ਹਾਂ ਬਾਹਰ ਹੈ ਅਤੇ ਫੇਸਬੁੱਕ ਵੀਡੀਓਜ਼ ਰਾਹੀਂ ਖੁਦ ਨੂੰ ਨਿਰਦੋਸ਼ ਦੱਸ ਰਿਹਾ ਹੈ ਜਿਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਦੇ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਅਕਾਉਂਟਾਂ ’ਤੇ ਤੇਜ਼ ਨਜ਼ਰ ਰੱਖਣ ਦੀਆਂ ਖਬਰਾਂ ਆਉਣ ਲੱਗੀਆਂ ਹਨ।

Click to comment

Leave a Reply

Your email address will not be published. Required fields are marked *

Most Popular

To Top