News

ਦੀਪ ਸਿੱਧੂ ਦੀ ਨਹੀਂ ਹੋਈ ਜ਼ਮਾਨਤ, 15 ਅਪ੍ਰੈਲ ਨੂੰ ਆ ਸਕਦਾ ਹੈ ਫ਼ੈਸਲਾ

ਕਿਸਾਨੀ ਸੰਘਰਸ਼ ਨਾਲ ਜੁੜੇ ਦੀਪ ਸਿੱਧੂ ਦੀ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਜ਼ਮਾਨਤ ਪਟੀਸ਼ਨ ‘ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਸਿੱਧੂ ਨੂੰ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਸਿਲਸਿਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੋਰਟ ਨੇ 15 ਅਪ੍ਰੈਲ ਨੂੰ ਫ਼ੈਸਲਾ ਸੁਣਾਉਣ ਦੀ ਤਾਰੀਖ਼ ਤੈਅ ਕੀਤੀ ਹੈ।

ਦੀਪ ਸਿੱਧੂ ਨੇ ਅਦਾਲਤ ਨੂੰ ਦੱਸਿਆ ਕੀ ਉਹ ਹਿੰਸਾ ਵਿੱਚ ਸ਼ਾਮਲ ਨਹੀਂ ਸੀ ਅਤੇ ਉਹ ਜ਼ਿੰਮੇਵਾਰ ਨਾਗਰਿਕ ਹੈ ਸਿਰਫ਼ ਪ੍ਰਦਰਸ਼ਨ ਨਾਲ ਜੁੜਿਆ ਸੀ ਉਸ ਨੂੰ ਤਾਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ, ਦੀਪ ਸਿੱਧੂ ਦੇ ਵਕੀਲ ਨੇ ਕਿਹਾ ਕੀ ਉਹ ਕਿਸੇ ਵੀ ਕਿਸਾਨ ਜਥੇਬੰਦੀਆਂ ਨਾਲ ਨਹੀਂ ਜੁੜਿਆ ਹੈ, ਵਕੀਲ ਨੇ ਕਿਹਾ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਨਾਲ ਇਹ ਸਾਬਿਤ ਹੋਵੇ ਕੀ ਦੀਪ ਸਿੱਧੂ  ਲਾਲ ਕਿੱਲੇ ਵਿੱਚ ਸ਼ਾਮਲ ਸੀ, ਦੀਪ ਸਿੱਧੂ ਦੇ ਵਕੀਲ ਨੇ ਪੁੱਛਿਆ FIR ਵਿੱਚ ਆਰਮਸ ਐਕਟ ਦੀ ਧਾਰਾ ਕਿਉਂ ਜੋੜੀ ਗਈ ?

ਜਦਕਿ ਕੋਈ ਹਥਿਆਰ ਨਹੀਂ ਸੀ,  ਵਕੀਲ ਨੇ ਕਿਹਾ FIR ਵਿੱਚ ਦੱਸਿਆ ਗਿਆ ਕਿ 26 ਜਨਵਰੀ ਦੁਪਹਿਰ 12 ਵਜੇ 1 ਹਜ਼ਾਰ ਲੋਕ ਲਾਲ ਕਿੱਲੇ ਪਹੁੰਚੇ ਜਦਕਿ 12: 15 ਮਿੰਟ ‘ਤੇ  ਲਾਹੌਰੀ ਗੇਟ ਦੇ ਕੋਲ ਬੈਰੀਕੇਟ ਤੋੜੇ ਗਏ, ਦੀਪ ਸਿੱਧੂ ਨੇ ਦੱਸਿਆ ਕੀ ਉਹ ਲਾਲ ਕਿੱਲੇ ਬਹੁਤ ਬਾਅਦ ਵਿੱਚ ਪਹੁੰਚਿਆ, ਫ਼ੋਨ ਰਿਕਾਰਡ ਨਾਲ ਇਸ ਦੀ ਤਸਦੀਕ ਹੋ ਚੁੱਕੀ ਹੈ, ਸਿਰਫ਼ ਇੰਨਾਂ ਹੀ ਵਕੀਲ ਨੇ ਦੱਸਿਆ ਦੀਪ ਸਿੱਧੂ ਤਾਂ ਲੋਕਾਂ ਨੂੰ ਸ਼ਾਂਤ ਕਰਵਾ ਰਿਹਾ ਸੀ, ਇੰਨਾਂ ਦਲੀਲਾਂ ਨੂੰ ਸੁਣ ਤੋਂ ਬਾਅਦ ਜੱਜ ਨੇ ਦੀਪ ਸਿੱਧੂ ਨੂੰ ਇਹ ਸਾਰਾ ਕੁੱਝ ਲਿੱਖਿਤ ਵਿੱਚ ਦੇਣ ਨੂੰ ਕਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 15 ਅਪ੍ਰੈਲ ਨੂੰ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ‘ਤੇ ਫ਼ੈਸਲਾ ਸੁਣਾ ਦੇਵੇਗੀ  

Click to comment

Leave a Reply

Your email address will not be published. Required fields are marked *

Most Popular

To Top