ਦੀਪ ਸਿੱਧੂ ਦੀ ਕਾਨੂੰਨੀ ਸਹਾਇਤਾ ਕਰੇਗੀ ਦਿੱਲੀ ਕਮੇਟੀ: ਮਨਜਿੰਦਰ ਸਿਰਸਾ

ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ ਦੀ ਘਟਨਾ ਨੂੰ ਲੈ ਕੇ ਅਦਾਕਾਰ ਦੀਪ ਸਿੱਧੂ ਗ੍ਰਿਫਤਾਰ ਕੀਤਾ ਹੋਇਆ ਹੈ। ਇਸ ਨੂੰ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਆਖੀ ਗਈ ਹੈ। ਇਹ ਜਾਣਕਾਰੀ ਦਿੰਦਿਆ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜਿਸ ਦਿਨ ਦੀਪ ਸਿੱਧੂ ਨੂੰ ਅਦਾਲਤ ਨੇ ਰਿਮਾਂਡ ਦਿੱਤਾ ਸੀ।

ਉਸ ਦਿਨ ਤੋਂ ਹੀ ਉਨ੍ਹਾਂ ਦੀ ਦੀਪ ਸਿੱਧੂ ਨਾਲ ਗੱਲਬਾਤ ਹੋ ਰਹੀ ਹੈ ਅਤੇ ਜਲਦੀ ਹੀ ਦੀਪ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇਗਾ। ਇਸ ਮਾਮਲੇ ‘ਚ ਪੰਜਾਬੀ ਲੋਕ ਚੈਨਲ ਦੇ ਅਮਰੀਕਾ ਤੋਂ ਪੱਤਰਕਾਰ ਹਰਪਾਲ ਸਿੰਘ ਸੁਨਾਮ ਵੱਲੋਂ ਮਨਜਿੰਦਰ ਸਿਰਸਾ ਨਾਲ ਗੱਲਬਾਤ ਕੀਤੀ ਗਈ ਹੈ।
ਇਸ ਦੌਰਾਨ ਮਨਜਿੰਦਰ ਸਿਰਸਾ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਦੇ ਨਾਲ ਜਾਂ ਵਿਰੋਧ ਵਿੱਚ ਨਹੀਂ ਸਗੋਂ ਕਿਸਾਨ ਅੰਦੋਲਨ ਦੌਰਾਨ ਜੇਲ੍ਹ ‘ਚ ਬੰਦ ਕੀਤੇ ਗਏ ਸਾਰੇ ਨੌਜਵਾਨਾਂ ਨੂੰ ਉਹਨਾਂ ਵੱਲੋਂ ਰਿਹਾਅ ਕਰਵਾਇਆ ਜਾਵੇਗਾ ਜਿਸ ਵਿੱਚ ਦੀਪ ਸਿੱਧੂ ਵੀ ਸ਼ਾਮਿਲ ਹੈ। ਹਾਲਾਂਕਿ ਕੁਝ ਕਿਸਾਨ ਜੱਥੇਬੰਦੀਆਂ ਦੇ ਆਗੂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਗੱਦਾਰ ਕਹਿ ਰਹੇ ਨੇ ਅਤੇ ਉਹਨਾਂ ਉੱਤੇ ਇਲਜ਼ਾਮ ਲਾ ਰਹੇ ਨੇ ਕਿ 26 ਜਨਵਰੀ ਨੂੰ ਹੋਏ ਘਟਨਾਕ੍ਰਮ ਲਈ ਦੋਵੇਂ ਜ਼ਿੰਮੇਵਾਰ ਨੇ।
ਪਰ ਅਜਿਹੇ ‘ਚ ਹੁਣ ਮਨਜਿੰਦਰ ਸਿਰਸਾ ਵੱਲੋਂ ਕਿਸਾਨ ਅੰਦੋਲਨ ਦੌਰਾਨ ਜੇਲ੍ਹ ‘ਚ ਬੰਦ ਕੀਤੇ ਗਏ ਦੀਪ ਸਿੱਧੂ ਸਣੇ ਲੱਖਾ ਸਿਧਾਣਾ ਨੂੰ ਬਿਨਾ ਕਿਸੇ ਵਿਤਕਰੇ ਤੋਂ ਵੀ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਆਖੀ ਗਈ ਹੈ।
