ਦੀਪਕ ਟੀਨੂੰ ਫਰਾਰ, ਅਲਫਾਜ਼ ‘ਤੇ ਜਾਨਲੇਵਾ ਹਮਲਾ ਤੇ CM ਖੁਸ਼ੀ ‘ਚ ਭੰਗੜਾ ਪਾ ਰਿਹਾ: ਸਿਮਰਨਜੀਤ ਮਾਨ

 ਦੀਪਕ ਟੀਨੂੰ ਫਰਾਰ, ਅਲਫਾਜ਼ ‘ਤੇ ਜਾਨਲੇਵਾ ਹਮਲਾ ਤੇ CM ਖੁਸ਼ੀ ‘ਚ ਭੰਗੜਾ ਪਾ ਰਿਹਾ: ਸਿਮਰਨਜੀਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਭੰਗੜਾ ਪਾਉਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਲੇ ਹੋ ਗਈਆਂ ਹਨ। ਐਮਪੀ ਸਿਮਰਨਜੀਤ ਸਿੰਘ ਮਾਨ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਦੀਪਕ ਟੀਨੂੰ ਫਰਾਰ ਹੋ ਗਿਆ, ਗਾਇਕ ਅਲਫ਼ਾਜ਼ ਤੇ ਹਮਲਾ ਹੋ ਗਿਆ ਤੇ ਮੁੱਖ ਮੰਤਰੀ ਖੁਸ਼ੀ ਵਿੱਚ ਭੰਗੜਾ ਪਾ ਰਿਹਾ ਹੈ।

ਉਹਨਾਂ ਟਵੀਟ ਕਰਦਿਆਂ ਕਿਹਾ ਕਿ, “ਪੰਜਾਬ ਵਿੱਚ ਰਾਜ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਗਾਇਕ ਅਲਫਾਜ਼ ‘ਤੇ ਜਾਨਲੇਵਾ ਹਮਲਾ ਹੋ ਗਿਆ। ਮੂਸੇਵਾਲਾ ਦੇ ਕਤਲ ਦਾ ਦੋਸ਼ੀ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚ ਫਰਾਰ ਹੋ ਗਿਆ। ਪੰਜਾਬ ਸਰਕਾਰ ਹੁਣ ਲੱਖਾ ਸਿਧਾਣਾ ਅਤੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾ ਰਹੀ ਹੈ! ਇਸ ਦੌਰਾਨ ਗੁਜਰਾਤ ਵਿੱਚ ਸਾਡਾ ਆਦਮੀ ਖੁਸ਼ੀ ‘ਚ ਨੱਚ ਰਿਹਾ ਹੈ।”

ਮਾਨਸਾ ਦੇ ਸੀਆਈਏ ਇੰਚਾਰਜ ਨੂੰ ਲਾਰੈਂਸ ਗੈਂਗ ਦੇ ਗੈਂਗਸਟਰ ਦੀਪਕ ਟੀਨੂੰ ਦੇ ਭਗੌੜੇ ਹੋਣ ਦਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਨੂੰ ਨੌਕਰੀ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਦੀਪਕ ਟੀਨੂੰ ਬੀਤੀ ਰਾਤ ਸੀਆਈਏ ਸਟਾਫ਼ ਦੀ ਇਮਾਰਤ ਵਿਚੋਂ ਫਰਾਰ ਹੋ ਗਿਆ ਸੀ। ਉਸ ਨੂੰ ਕਤਲ ਕੇਸ ਵਿੱਚ ਗੋਇੰਦਵਾਲ ਜੇਲ੍ਹ ਤੋਂ ਰਿਮਾਂਡ ਤੇ ਲਿਆਂਦਾ ਗਿਆ ਸੀ। ਮਾਨਸਾ ਪੁਲਿਸ ਦੀ ਹਿਰਾਸਤ ਵਿਚੋਂ ਫਰਾਰ ਹੋਏ ਗੈਂਗਸਟ ਦੇ ਵਕੀਲ ਨੇ ਵੱਡਾ ਦਾਅਵਾ ਕੀਤਾ ਹੈ। ਦੀਪਕ ਟੀਨੂੰ ਦੇ ਵਕੀਲ ਦੀਪਕ ਚੋਪੜਾ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਬਹੁਤ ਵੱਡੀ ਸਾਜਿਸ਼ ਹੈ।

Leave a Reply

Your email address will not be published.